ਪਟਿਆਲਾ (ਇੰਦਰਜੀਤ) : ਪਟਿਆਲਾ 'ਚ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਇਕ ਸਾਬਕਾ ਫ਼ੌਜੀ ਦੀ ਮੌਤ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਸਾਬਕਾ ਫ਼ੌਜੀ ਦੀ ਪਛਾਣ ਕ੍ਰਿਸ਼ਨ ਲਾਲ ਵੱਜੋਂ ਹੋਈ ਹੈ, ਜੋ ਕਿ ਰਾਜਪੁਰਾ ਦਾ ਰਹਿਣ ਵਾਲਾ ਸੀ। ਕ੍ਰਿਸ਼ਨ ਕੁਮਾਰ ਸ਼ਨੀਵਾਰ ਨੂੰ ਪਟਿਆਲਾ 'ਚ ਮਿਲਟਰੀ ਕੰਟੀਨ ਤੋਂ ਸਮਾਨ ਲੈਣ ਆਇਆ ਸੀ। ਜਦੋਂ ਉਹ ਫੁਹਾਰਾ ਚੌਂਖ ਨੇੜੇ ਪੁੱਜਿਆ ਤਾਂ ਇਕ ਟਿੱਪਰ ਦੀ ਲਪੇਟ 'ਚ ਆ ਗਿਆ।
ਇਸ ਕਾਰਨ ਸਾਬਕਾ ਫ਼ੌਜੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਮਗਰੋਂ ਟਿੱਪਰ ਚਾਲਕ ਫ਼ਰਾਰ ਹੋ ਗਿਆ। ਫਿਲਹਾਲ ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਟਿੱਪਰ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ। ਪੁਲਸ ਨੇ ਸਾਬਕਾ ਫ਼ੌਜੀ ਦੀ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਹਸਪਤਾਲ ਪਹੁੰਚਾ ਦਿੱਤਾ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਕਾਂਗਰਸ ਦੀ 'ਜਨ ਜਾਗਰਣ' ਮੁਹਿੰਮ 'ਚ ਪੰਜਾਬ ਦੇ 7 ਸਾਂਸਦਾਂ ਨੂੰ ਸ਼ਾਮਲ ਨਾ ਕਰਨ ਨੂੰ ਲੈ ਕੇ ਛਿੜੀ ਚਰਚਾ
NEXT STORY