ਅਬੋਹਰ(ਰਹੇਜਾ, ਸੁਨੀਲ)-ਬੀਤੇ ਇਕ ਹਫਤੇ 'ਚ ਆਵਾਰਾ ਪਸ਼ੂਆਂ ਦੀ ਟੱਕਰ ਨਾਲ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਅੱਜ ਫਿਰ ਆਵਾਰਾ ਪਸ਼ੂ ਦੀ ਟੱਕਰ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ।ਜਾਣਕਾਰੀ ਮੁਤਾਬਕ ਪੁਲਸ ਨੂੰ ਦਿੱਤੇ ਬਿਆਨਾਂ 'ਚ ਫਾਜ਼ਿਲਕਾ ਦੇ ਬਾਧਾ ਰੋਡ ਵਾਸੀ ਰਾਮਚੰਦਰ ਦਾਸ ਨੇ ਦੱਸਿਆ ਕਿ ਉਸਦਾ 28 ਸਾਲਾ ਬੇਟਾ ਰਾਜੇਸ਼ ਜੋ ਕਿ ਡੀ. ਜੇ. ਦਾ ਕੰਮ ਕਰਦਾ ਸੀ।ਵੀਰਵਾਰ ਸਵੇਰੇ 3 ਵਜੇ ਅਪਣੇ ਦੋਸਤ ਰਿਸ਼ੁ ਤੇ ਵਿਕ੍ਰਮ ਨਾਲ ਬਾਈਕ 'ਤੇ ਸ਼੍ਰੀਗੰਗਾਨਗਰ ਜਾ ਰਿਹਾ ਸੀ। ਜਦ ਉਹ ਸੈਦਾਂਵਾਲੀ ਦੇ ਨੇੜੇ ਬਣੇ ਬਾਲਾ ਜੀ ਮੰਦਿਰ ਕੋਲ ਪੁੱਜੇ ਤਾਂ ਸੜਕ 'ਤੇ ਅਚਾਨਕ ਆਵਾਰਾ ਪਸ਼ੂ ਆ ਜਾਣ ਕਾਰਨ ਉਨ੍ਹਾਂ ਦੀ ਟੱਕਰ ਉਸ ਨਾਲ ਹੋ ਗਈ ਤੇ ਤਿਨੋਂ ਜ਼ਖਮੀ ਹੋ ਗਏ। ਆਸਪਾਸ ਦੇ ਲੋਕਾਂ ਨੇ ਐਂਬੂਲੈਂਸ ਦੀ ਮੱਦਦ ਨਾਲ ਉਨ੍ਹਾਂ ਨੂੰ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ, ਜਿਥੇ ਰਾਜੇਸ਼ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਣ ਕਰ ਦਿੱਤਾ, ਜਦਕਿ ਰਿਸ਼ੁ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਫਰੀਦਕੋਟ ਰੈਫਰ ਕਰ ਦਿੱਤਾ ਤੇ ਵਿਕ੍ਰਮ ਨੂੰ ਫਾਜ਼ਿਲਕਾ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਵਿਆਹੁਤਾ ਨੂੰ ਆਤਮ-ਹੱਤਿਆ ਲਈ ਮਜਬੂਰ ਕਰਨ ਵਾਲੇ ਸਹੁਰਾ ਤੇ ਜੇਠ ਕਾਬੂ
NEXT STORY