ਗੁਰੂਸਰ ਸੁਧਾਰ(ਟੂਸੇ)-ਕਸਬਾ ਸੁਧਾਰ ਨੇੜੇ ਵਾਪਰੇ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਅਤੇ 2 ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰਾਜੋਆਣਾ ਖੁਰਦ ਦੇ ਨੌਜਵਾਨ ਜਸਪ੍ਰੀਤ ਸਿੰਘ, ਮਨਜਿੰਦਰ ਸਿੰਘ ਅਤੇ ਰਛਪਾਲ ਸਿੰਘ ਮੋਟਰਸਾਈਕਲ 'ਤੇ ਸਵਾਰ ਹੋ ਕਿ ਕਸਬਾ ਸੁਧਾਰ ਤੋਂ ਬੀਤੀ ਰਾਤ ਆਪਣੇ ਪਿੰਡ ਰਾਜੋਆਣਾ ਖੁਰਦ ਨੂੰ ਜਾ ਰਹੇ ਸਨ ਤਾਂ ਜਿਵੇਂ ਹੀ ਉਹ ਲੁਧਿਆਣਾ-ਬਠਿੰਡਾ ਮਾਰਗ 'ਤੇ ਸਥਿਤ ਪਿੰਡ ਅਕਾਲਗੜ੍ਹ ਨਜ਼ਦੀਕ ਪੁੱਜੇ ਤਾਂ ਕਿਸੇ ਅਣਪਛਾਤੇ ਵਾਹਨ ਵੱਲੋਂ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਗਈ। ਇਸ ਦੌਰਾਨ ਤਿੰਨੇ ਮੋਟਰਸਾਈਕਲ ਸਵਾਰ ਸੜਕ 'ਤੇ ਡਿੱਗ ਕੇ ਜ਼ਖਮੀ ਹੋ ਗਏ ।ਉਨ੍ਹਾਂ ਨੂੰ ਇਲਾਜ ਲਈ ਸੁਧਾਰ ਦੇ ਇਕ ਨਿੱਜੀ ਕਲੀਨਿਕ ਲਿਜਾਇਆ ਗਿਆ, ਜਿਥੋਂ ਜਸਪ੍ਰੀਤ ਸਿੰਘ (21) ਦੀ ਗੰਭੀਰ ਹਾਲਤ ਨੂੰ ਦੇਖਦਿਆਂ ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਜਿਥੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਇਸ ਸਬੰਧੀ ਸੰਪਰਕ ਕਰਨ 'ਤੇ ਥਾਣਾ ਸੁਧਾਰ ਦੇ ਮੁਖੀ ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ 174 ਦੀ ਕਾਰਵਾਈ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
ਡੇਂਗੂ : ਪੰਜਾਬ ਦੇਸ਼ 'ਚ ਨੰਬਰ-4 'ਤੇ
NEXT STORY