ਭਵਾਨੀਗੜ੍ਹ(ਅੱਤਰੀ/ਵਿਕਾਸ/ਸੰਜੀਵ)-ਅੱਜ ਅਨਾਜ ਮੰਡੀ ਪਿੰਡ ਘਰਾਚੋਂ ਵਿਖੇ ਟਰੱਕ ਦੇ ਟਾਇਰ ਹੇਠ ਆ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਬਾਲੀਆਂ ਥਾਣੇ ਦੇ ਐੱਸ. ਐੱਚ. ਓ. ਦਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਚਰਨ ਸਿੰਘ ਉਰਫ ਗੋਰੀਆ (62) ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਘਰਾਚੋਂ ਟਰੱਕ ਦੇ ਪਿੱਛੇ ਖੜ੍ਹਾ ਸੀ, ਉਦੋਂ ਹੀ ਰੁਲਦੂ ਸਿੰਘ ਪੁੱਤਰ ਬੁੱਧ ਸਿੰਘ ਵਾਸੀ ਬਟਰਿਆਣਾ ਨੇ ਟਰੱਕ ਸਟਾਰਟ ਕਰ ਕੇ ਪਿਛੇ ਵੱਲ ਚਲਾ ਦਿੱਤਾ, ਜਿਸ ਦੌਰਾਨ ਮ੍ਰਿਤਕ ਗੋਰੀਆ ਸਿੰਘ ਟਰੱਕ ਦੇ ਪਿਛਲੇ ਟਾਇਰ ਦੇ ਹੇਠਾਂ ਆ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕ ਦੇ ਭਰਾ ਬਾਵਾ ਸਿੰਘ ਪੁੱਤਰ ਕਰਤਾਰ ਸਿੰਘ ਦੇ ਬਿਆਨਾਂ 'ਤੇ ਟਰੱਕ ਡਰਾਈਵਰ ਰੁਲਦੂ ਸਿੰਘ ਖਿਲਾਫ ਪਰਚਾ ਦਰਜ ਕਰ ਲਿਆ ਗਿਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਟਰੱਕ ਅਤੇ ਚਾਲਕ ਨੂੰ ਹਿਰਾਸਤ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰਿੰਸੀਪਲਾਂ ਦੀਆਂ ਤਰੱਕੀਆਂ ਦੇ ਹੁਕਮ ਜਾਰੀ ਨਾ ਹੋਣ ਕਾਰਨ ਪੜ੍ਹਾਈ ਦਾ ਕੰਮ ਪ੍ਰਭਾਵਿਤ
NEXT STORY