ਫਿਰੋਜ਼ਪੁਰ(ਕੁਮਾਰ)—ਬੀਤੇ ਦਿਨੀਂ ਫਿਰੋਜ਼ਪੁਰ ਸ਼ਹਿਰ ਦੀ ਦਾਣਾ ਮੰਡੀ ਕੋਲ ਇਕ ਕੰਬਾਈਨ ਹੇਠਾਂ ਆਉਣ ਨਾਲ ਮੋਟਰਸਾਈਕਲ ਚਾਲਕ ਦੀ ਹੋਈ, ਜਿਸ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਕੰਬਾਈਨ ਚਾਲਕ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਅਸ਼ਵੀ ਕੁਮਾਰ ਪੁੱਤਰ ਪ੍ਰੇਮ ਕੁਮਾਰ ਵਾਸੀ ਸ਼ਾਹਦੀਨ ਵਾਲਾ ਨੇ ਦੋਸ਼ ਲਾਇਆ ਕਿ ਉਹ ਅਤੇ ਉਸ ਦਾ ਭਰਾ ਸੋਨੂੰ (25) ਆਪਣੇ-ਆਪਣੇ ਮੋਟਰਸਾਈਕਲਾਂ 'ਤੇ ਫਿਰੋਜ਼ਪੁਰ ਸ਼ਹਿਰ ਨੂੰ ਆ ਰਹੇ ਸਨ ਤੇ ਦਾਣਾ ਮੰਡੀ ਦੇ ਗੇਟ ਕੋਲ ਇਕ ਕੰਬਾਈਨ ਆ ਰਹੀ ਸੀ। ਮੁੱਦਈ ਅਨੁਸਾਰ ਜਦ ਸੋਨੂੰ ਮੋਟਸਾਈਕਲ ਕੰਬਾਈਨ ਕੋਲੋਂ ਲੰਘਾਉਣ ਲੱਗਾ ਤਾਂ ਕੰਬਾਈਨ ਦੇ ਡਰਾਈਵਰ ਬੰਤਾ ਸਿੰਘ ਨੇ ਅਣਗਹਿਲੀ ਤੇ ਲਾਪ੍ਰਵਾਹੀ ਨਾਲ ਕੰਬਾਈਨ ਮੋੜ ਦਿੱਤੀ, ਜਿਸ ਨਾਲ ਸੋਨੂੰ ਡਿੱਗ ਪਿਆ ਤੇ ਕੰਬਾਈਨ ਦਾ ਅਗਲਾ ਟਾਈਰ ਉਸ ਦੇ ਸਿਰ ਉਪਰੋਂ ਲੰਘ ਗਿਆ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਬੰਤਾ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਨਾਮਜ਼ਦ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਚਾਲਕ ਕੋਲੋਂ ਟਿੱਪਰ ਤੇ ਮੋਬਾਇਲ ਖੋਹ ਕੇ ਲੁਟੇਰੇ ਫਰਾਰ
NEXT STORY