ਲੁਧਿਆਣਾ(ਰਿਸ਼ੀ)-ਸਰਾਭਾ ਨਗਰ ਇਲਾਕੇ ਵਿਚ ਸਥਿਤ ਦੁਰਗਾ ਮੰਦਰ 'ਚ ਮੱਥਾ ਟੇਕ ਪਿਤਾ ਨਾਲ ਬਾਹਰ ਆਏ 4 ਸਾਲਾ ਮਾਸੂਮ ਨੂੰ ਫਾਰਚੂਨਰ ਕਾਰ ਨੇ ਕੁਚਲ ਦਿੱਤਾ। ਜ਼ਖ਼ਮੀ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਇਸ ਮਾਮਲੇ ਵਿਚ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਸੁਨੇਤ ਦੇ ਰਹਿਣ ਵਾਲੇ ਅਨੀਰੁਧ ਦੇ ਬਿਆਨ 'ਤੇ ਕਾਰ ਚਾਲਕ ਗੌਰਵ ਜੈਨ ਨਿਵਾਸੀ ਅਗਰ ਨਗਰ ਖਿਲਾਫ ਧਾਰਾ 304ਏ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਇੰਚਾਰਜ ਇੰਸਪੈਕਟਰ ਸੁਮਿਤ ਸੂਦ ਅਨੁਸਾਰ ਬੱਚੇ ਦੀ ਪਛਾਣ ਸੌਰਵ ਦੇ ਰੂਪ ਵਿਚ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਪਿਤਾ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ। ਸਵੇਰੇ ਬਾਪ ਬੇਟਾ ਮੱਥਾ ਟੇਕਣ ਆਏ ਸਨ। ਲਗਭਗ 9.30 ਵਜੇ ਉਸ ਦਾ ਬੇਟਾ ਜਦ ਮੰਦਰ ਤੋਂ ਬਾਹਰ ਆਇਆ ਤਾਂ ਕਾਰ ਪਿੱਛੇ ਕਰਦੇ ਸਮੇਂ ਚਾਲਕ ਨੇ ਉਸ ਨੂੰ ਕੁਚਲ ਦਿੱਤਾ ਅਤੇ ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਪੁਲਸ ਅਨੁਸਾਰ ਜਾਂਚ ਦੌਰਾਨ ਸਾਹਮਣੇ ਆਇਆ ਕਿ ਕਾਰ ਚਾਲਕ ਬੱਚਿਆਂ ਨੂੰ ਮੰਦਰ ਬਾਹਰ ਖਾਣ ਲਈ ਬਿਸਕੁਟ ਵੰਡ ਰਿਹਾ ਸੀ। ਤਦ ਉਥੇ ਖੜ੍ਹੇ ਸਕਿਓਰਿਟੀ ਗਾਰਡ ਨੇ ਕਾਰ ਪਿੱਛੇ ਕਰਨ ਨੂੰ ਕਿਹਾ। ਗੌਰਵ ਨੇ ਇਕਦਮ ਕਾਰ ਪਿੱਛੇ ਕੀਤੀ ਤਾਂ ਕਾਰ ਦੇ ਪਿੱਛੇ ਖੜ੍ਹਾ ਬੱਚਾ ਹੇਠਾਂ ਆ ਗਿਆ।
ਗੱਲਾ ਮਜ਼ਦੂਰ ਯੂਨੀਅਨ ਤੇ ਠੇਕੇਦਾਰ ਦਰਮਿਆਨ ਵਿਵਾਦ ਵਧਿਆ, ਕੰਮ ਹੋਇਆ ਠੱਪ
NEXT STORY