ਮੋਗਾ(ਆਜ਼ਾਦ)- ਮੋਗਾ- ਲੁਧਿਆਣਾ ਜੀ. ਟੀ. ਰੋਡ 'ਤੇ (ਮਹਿਣਾ ਨੇੜੇ) 2 ਮੋਟਰਸਾਈਕਲਾਂ ਵਿਚਕਾਰ ਹੋਈ ਟੱਕਰ 'ਚ ਗੁਰਸੇਵਕ ਸਿੰਘ (50) ਨਿਵਾਸੀ ਮਹਿਣਾ ਦੀ ਮੌਤ ਹੋ ਗਈ, ਜਦਕਿ ਦੂਸਰਾ ਮੋਟਰਸਾਈਕਲ ਚਾਲਕ ਜਸਵਿੰਦਰ ਸਿੰਘ (24) ਨਿਵਾਸੀ ਪਿੰਡ ਬਘੇਲੇਵਾਲਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਮਹਿਣਾ ਦੇ ਹੌਲਦਾਰ ਰਾਕੇਸ਼ ਕੁਮਾਰ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ। ਜਾਣਕਾਰੀ ਅਨੁਸਾਰ ਗੁਰਸੇਵਕ ਸਿੰਘ ਮਹਿਣਾ ਨੇੜੇ ਸਥਿਤ ਇਕ ਗੱਡੀਆਂ ਦੇ ਸ਼ੋਅ ਰੂਮ 'ਚ ਮੁਲਾਜ਼ਮ ਸੀ ਅਤੇ ਉਹ ਆਪਣੇ ਵਿਦੇਸ਼ ਗਏ ਬੇਟੇ ਦੀ ਪੁਲਸ ਵੈਰੀਫਿਕੇਸ਼ਨ ਲੈਣ ਲਈ ਥਾਣਾ ਧਰਮਕੋਟ ਵਿਚ ਗਿਆ ਸੀ, ਜਿੱਥੋਂ ਉਹ ਆਪਣੇ ਮੋਟਰਸਾਈਕਲ 'ਤੇ ਪਿਡ ਵਾਪਸ ਜਾ ਰਿਹਾ ਸੀ, ਜਦਕਿ ਜਸਵਿੰਦਰ ਸਿੰਘ ਸੈਮਸੰਗ ਕੰਪਨੀ ਦੇ ਸਰਵਿਸ ਸੈਂਟਰ ਵਿਚ ਮੁਲਾਜ਼ਮ ਹੈ ਅਤੇ ਉਹ ਆਪਣੇ ਮੋਟਰਸਾਈਕਲ 'ਤੇ ਜਗਰਾਓਂ ਤੋਂ ਇਕ ਵਾਸ਼ਿੰਗ ਮਸ਼ੀਨ ਖਰੀਦਣ ਤੋਂ ਬਾਅਦ ਮੋਗਾ ਆ ਰਿਹਾ ਸੀ ਤਾਂ ਜਦੋਂ ਉਹ ਲਾਅ ਪਾਜ਼ਾ ਹੋਟਲ ਕੋਲ ਪੁੱਜੇ ਤਾਂ ਦੋਵਾਂ ਮੋਟਰਸਾਈਕਲਾਂ ਵਿਚਕਾਰ ਟੱਕਰ ਹੋ ਗਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀ ਤੇ ਮ੍ਰਿਤਕ ਦੇ ਵਾਰਿਸਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ, ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ।
ਸ਼ੇਰੋਵਾਲੀਆ ਦੀ ਟਿਕਟ ਰੱਦ ਹੋਵੇ ਅਤੇ ਦਰਜ ਕੇਸ ਦੀ ਜਾਂਚ ਹਾਈਕੋਰਟ ਦੇ ਜੱਜ ਤੋਂ ਕਰਵਾਈ ਜਾਏ
NEXT STORY