ਹੁਸ਼ਿਆਰਪੁਰ, (ਅਮਰਿੰਦਰ)- ਬੀਤੀ ਦੇਰ ਰਾਤ ਊਨਾ ਰੋਡ ’ਤੇ ਪਹਾਡ਼ੀ ਖੇਤਰ ’ਚ ਇਕ ਮੋਟਰਸਾਈਕਲ ਦੇ ਫਿਸਲ ਜਾਣ ਨਾਲ ਮੋਟਰਸਾਈਕਲ ਚਾਲਕ ਰਾਹੁਲ ਤੇ ਪਿੱਛੇ ਬੈਠਾ ਰਘੁਵੀਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਸ਼ਹਿਰ ਦੇ ਸੁੰਦਰ ਨਗਰ ਇਲਾਕੇ ਤੋਂ 10 ਮੋਟਰਸਾਈਕਲਾਂ ’ਤੇ ਸਵਾਰ ਹੋ ਕੇ 20 ਨੌਜਵਾਨ ਹਿਮਾਚਲ ਪ੍ਰਦੇਸ਼ ਦੇ ਧਾਰਮਕ ਅਸਥਾਨ ਪੀਰ ਨਿਗਾਹਾ ਵਿਖੇ ਮੱਥਾ ਟੇਕਣ ਜਾ ਰਹੇ ਸਨ। ਜ਼ਖ਼ਮੀ ਨੌਜਵਾਨਾਂ ਦੇ ਸਾਥੀਆਂ ਨੇ ਉਨ੍ਹਾਂ ਨੂੰ ਪਹਿਲਾਂ ਇਕ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੋਂ ਉਨ੍ਹਾਂ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਰਾਤ ਕਰੀਬ 1 ਵਜੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਤਾਇਨਾਤ ਡਾਕਟਰਾਂ ਨੇ ਰਾਹੁਲ (26) ਵਾਸੀ ਸੁੰਦਰ ਨਗਰ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਰਘੁਵੀਰ ਦੀ ਹਾਲਤ ਗੰਭੀਰ ਦੇਖਦਿਆਂ ਉਸਨੂੰ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ, ਜਿਥੇ ਉਸਦੀ ਹਾਲਤ ਅਜੇ ਗੰਭੀਰ ਬਣੀ ਹੋਈ ਹੈ।
ਸਿਵਲ ਹਸਪਤਾਲ ’ਚ ਮ੍ਰਿਤਕ ਰਾਹੁਲ ਦੀ ਪਤਨੀ ਪੂਜਾ ਤੇ ਦੋਸਤ ਵਿਕਰਮ ਕੁਮਾਰ ਨੇ ਦੱਸਿਆ ਕਿ ਰਾਹੁਲ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ 2 ਸਾਲ ਪਹਿਲਾਂ ਯੂ. ਪੀ. ਦੇ ਗੌਂਡਾ ਤੋਂ ਹੁਸ਼ਿਆਰਪੁਰ ਆਇਆ ਸੀ। ਰਾਹੁਲ ਆਪਣੇ ਪਿੱਛੇ ਪੂਜਾ ਦੇਵੀ ਤੇ ਕਰੀਬ 3 ਸਾਲ ਦਾ ਬੇਟਾ ਛੱਡ ਗਿਆ ਹੈ। ਪੁਲਸ ਨੇ ਇਸ ਸਬੰਧ ’ਚ ਕਾਰਵਾਈ ਕਰ ਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਹੈ।
8 ਘੰਟੇ ਬਿਜਲੀ ਸਪਲਾਈ ਨਾ ਮਿਲਣ ’ਤੇ ਕਿਸਾਨਾਂ ਵੱਲੋਂ ਰੋਸ ਵਿਖਾਵਾ
NEXT STORY