ਸ੍ਰੀ ਅਨੰਦਪੁਰ ਸਾਹਿਬ, (ਦਲਜੀਤ)-ਸ੍ਰੀ ਅਨੰਦਪੁਰ ਸਾਹਿਬ-ਨੰਗਲ ਮੁੱਖ ਮਾਰਗ ’ਤੇ ਸਥਿਤ ਸਬਜ਼ੀ ਮੰਡੀ ਕੋਲ ਅੱਜ ਕਾਰ ਅਤੇ ਸਕੂਟਰ ਸਵਾਰ ਦੀ ਟੱਕਰ ਹੋ ਗਈ, ਜਿਸ ’ਚ ਸਕੂਟਰ ਸਵਾਰ ਗੰਭੀਰ ਜ਼ਖਮੀ ਹੋ ਗਿਆ। ਚੌਕੀ ਇੰਚਾਰਜ ਏ. ਐੱਸ. ਆਈ. ਸੋਹਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਆ ਰਹੀ ਆਈ 20 ਕਾਰ ਅਤੇ ਟੀ. ਵੀ. ਐੱਸ. ਜੁਪੀਟਰ ਸਕੂਟਰ ’ਤੇ ਸਵਾਰ ਨੌਜਵਾਨ ਦੀ ਟੱਕਰ ਹੋ ਗਈ, ਜਿਸ ਵਿਚ ਸਕੂਟਰ ਸਵਾਰ ਬਲਬੀਰ ਸਿੰਘ ਪੁੱਤਰ ਧੰਨ ਸਿੰਘ ਵਾਸੀ ਢੇਰ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਵੱਲੋਂ ਉਸ ਨੂੰ ਪੀ. ਜੀ. ਆਈ. ਚੰਡੀਗਡ਼੍ਹ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਅਾ ਕਿ ਗੰਭੀਰ ਜ਼ਖਮੀ ਹੋਏ ਬਲਬੀਰ ਸਿੰਘ ਦੇ ਬਿਆਨਾਂ ’ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਨੈਣਾ ਦੇਵੀ ਤੋਂ ਮੱਥਾ ਟੇਕ ਕੇ ਆ ਰਹੀ ਔਰਤ ਦੀ ਹਾਦਸੇ ’ਚ ਮੌਤ, ਪਤੀ ਜ਼ਖਮੀ
NEXT STORY