ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਪਿਛਲੇ ਦਿਨੀਂ ਇਕ ਬੱਸ ਦੀ ਲਪੇਟ ਵਿਚ ਮੋਟਰਸਾਈਕਲ ਆਉਣ ਕਾਰਨ ਇਕ ਅੌਰਤ ਦੀ ਮੌਤ ਹੋ ਗਈ , ਜਦਕਿ ਉਸਦਾ ਪਤੀ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਉਦੇ ਰਾਜ ਪੁੱਤਰ ਰਾਮ ਲੱਲਾ ਰੱਖ ਵਾਸੀ ਫੇਜ਼ ਇਕ ਸੈਕਟਰ 26 ਬਾਪੂ ਧਾਮ ਕਾਲੋਨੀ ਚੰਡੀਗਡ਼੍ਹ ਆਪਣੀ ਪਤਨੀ ਰੇਨੂੰ (32) ਨਾਲ ਮੋਟਰਸਾਈਕਲ ’ਤੇ ਮਾਤਾ ਨੈਣਾ ਦੇਵੀ ਮੱਥਾ ਟੇਕ ਕੇ ਵਾਪਸ ਆਪਣੇ ਘਰ ਨੂੰ ਜਾ ਰਹੇ ਸਨ ਕਿ ਟੋਲ ਪਲਾਜ਼ਾ ਨੱਕੀਆਂ ਦੇ ਨਜ਼ਦੀਕ ਸ੍ਰੀ ਅਨੰਦਪੁਰ ਸਾਹਿਬ ਦੀ ਸਾਈਡ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਮੋਟਰਸਾਈਕਲ ਦੇ ਪਿੱਛੇ ਜਾ ਵੱਜੀ, ਜਿਸ ਕਾਰਨ ਮੋਟਰਸਾਈਕਲ ਸਵਾਰ ਅੌਰਤ ਰੇਨੂੰ ਸਡ਼ਕ ’ਤੇ ਡਿੱਗ ਪਈ ਅਤੇ ਬੱਸ ਦੇ ਪਿਛਲੇ ਟਾਇਰ ਹੇਠਾਂ ਆਉਣ ਕਾਰਨ ਗੰਭੀਰ ਜ਼ਖਮੀ ਹੋ ਗਈ, ਜਦਕਿ ਉਸਦੇ ਪਤੀ ਦੇ ਵੀ ਸੱਟਾਂ ਲੱਗੀਆਂ। ਜ਼ਖਮੀ ਅੌਰਤ ਨੂੰ ਉਸ ਦੇ ਪਤੀ ਨੇ ਲੋਕਾਂ ਦੀ ਮਦਦ ਨਾਲ ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਪਹੁੰਚਾਇਆ ਪਰ ਡਾਕਟਰ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਸੀ। ਪੁਲਸ ਨੇ ਬੱਸ ਦੇ ਚਾਲਕ ਹਰਪ੍ਰੀਤ ਸਿੰਘ ਪੁੱਤਰ ਪਵਿੱਤਰ ਸਿੰਘ ਵਾਸੀ ਜੋਗੀਪੁਰ ਥਾਣਾ ਸਨੋਰ ਜ਼ਿਲਾ ਪਟਿਆਲਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਦਕਿ ਬੱਸ ਦੇ ਮਾਲਕ ਨੇ ਬੱਸ ਅਤੇ ਚਾਲਕ ਨੂੰ ਪੁਲਸ ਅੱਗੇ ਪੇਸ਼ ਕਰ ਦਿੱਤਾ। ਪੁਲਸ ਨੇ ਬੱਸ ਕਬਜ਼ੇ ਵਿਚ ਲੈ ਕੇ ਚਾਲਕ ਹਰਪ੍ਰੀਤ ਸਿੰਘ ਨੂੰ ਜ਼ਮਾਨਤ ’ਤੇ ਛੱਡ ਦਿੱਤਾ।
ਕੁੜੀ ਨੂੰ ਘਰੋਂ ਭਜਾ ਲਿਜਾਣ ਵਾਲੇ ਨੌਜਵਾਨ ਦੀ ਦਰਿਆ ’ਚੋਂ ਮਿਲੀ ਲਾਸ਼
NEXT STORY