ਜੈਤੋ (ਗੁਰਮੀਪਾਲ, ਪਰਾਸ਼ਰ) : ਦੋ ਵੱਖ-ਵੱਖ ਭਿਆਨਕ ਹਾਦਸਿਆਂ ਦੌਰਾਨ ਦੋ ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ। ਪਹਿਲੇ ਹਾਦਸੇ ਵਿਚ ਮੋਟਰਸਾਈਕਲ ਸਵਾਰ ਏ. ਐੱਸ. ਆਈ. ਬਲਕਾਰ ਸਿੰਘ ਦੀ ਹਾਦਸੇ ਦੌਰਾਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਕਾਸਮ ਭੱਟੀ ਦਾ ਏ. ਐੱਸ..ਆਈ. ਬਲਕਾਰ ਸਿੰਘ (55) ਪੁੱਤਰ ਚਾਨਣ ਸਿੰਘ ਰੋਜ਼ਾਨਾ ਦੀ ਡਿਊਟੀ ਤੋਂ ਸ਼ਾਮ ਨੂੰ ਆਪਣੇ ਪਿੰਡ ਵਾਪਸ ਜਾ ਰਿਹਾ ਸੀ। ਜੈਤੋ ਕੋਟਕਪੂਰਾ ਰੋਡ ਤੋਂ ਰੇਲਵੇ ਲਾਈਨ ਵਾਲਾ ਅੰਦਰ ਗਰਾਊਂਡ ਪੁੱਲ ਲੰਘਣ ਦੌਰਾਨ ਸੜਕ ਉਚੀ ਨੀਵੀਂ ਹੋਣ ਕਾਰਣ ਉਸ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਮੋਟਰਸਾਈਕਲ ਸਿੱਧਾ ਖੰਭੇ ਨਾਲ ਜਾਂ ਟਕਰਾਇਆ ਤੇ ਉਹ ਗੰਭੀਰ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ : ਲੱਖਾ ਸਿਧਾਣਾ ਦੀ ਕਿਸਾਨ ਮੋਰਚੇ ’ਚ ਵਾਪਸੀ ਤੋਂ ਬਾਅਦ ਗੁਰਨਾਮ ਚਢੂਨੀ ਦਾ ਦੀਪ ਸਿੱਧੂ ’ਤੇ ਵੱਡਾ ਬਿਆਨ
ਇਸ ਦੌਰਾਨ ਕਿਸੇ ਵੱਲੋਂ ਇਲਾਕੇ ਦੇ ਸਮਾਜ ਸੇਵੀ ਸੰਸਥਾ ਦੇ ਨੌਜਵਾਨ ਵੈੱਲਫੇਅਰ ਸੁਸਾਇਟੀ ਨੂੰ ਫੋਨ ’ਤੇ ਇਸ ਦੀ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਹੀ ਸੰਸਥਾ ਦੇ ਚੇਅਰਮੈਨ ਨੀਟਾ ਗੋਇਲ, ਮੰਨੂੰ ਗੋਇਲ, ਅਸ਼ੋਕ ਮਿੱਤਲ, ਐਬੂਲੈਂਸ ਰਾਹੀਂ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀ ਨੂੰ ਜੈਤੋਂ ਦੇ ਸਰਕਾਰੀ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਰਾਤ ਸਮੇਂ ਡਾਕਟਰ ਨਾ ਹੋਣ ਕਾਰਣ ਉਸ ਨੂੰ ਫਿਰ ਕੋਟਕਪੂਰਾ ਸਰਕਾਰੀ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰ ਨੇ ਬਲਕਾਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦਾ ਸਸਕਾਰ ਉਸ ਦੇ ਪੁੱਤਰ ਦੇ ਕੈਨੇਡਾ ਤੋਂ ਆਉਣ ਪਿੱਛੋਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਮੋਗਾ ’ਚ ਦੁਖਦਾਈ ਘਟਨਾ, ਦੋ ਮਹੀਨੇ ਪਹਿਲਾਂ ਵਿਆਹੇ ਮੁੰਡੇ ਦੀ ਕਰੰਟ ਲੱਗਣ ਨਾਲ ਮੌਤ
ਇਕ ਹੋਰ ਹਾਦਸੇ ਵਿਚ ਦੋ ਕਾਰਾਂ ਵਿਚ ਟੱਕਰ ਵਿਚ ਪੁਲਸ ਮੁਲਾਜ਼ਮ ਕੱਤਰ ਸਿੰਘ (46ਸਾਲ) ਪੁੱਤਰ ਪ੍ਰਤਾਪ ਸਿੰਘ ਰੋੜੀਕਪੂਰਾ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਆਕਲੀਆ ਬਠਿੰਡਾ ਰੋਡ ਇੱਟਾਂ ਵਾਲਾਂ ਭੱਠਾਂ ਕੋਲ ਤੇਜ਼ ਰਫ਼ਤਾਰ ਨਾਲ ਆ ਰਿਹੀਆਂ ਦੋ ਕਾਰਾਂ ਆਪਸ ਵਿਚ ਟਕਰਾਅ ਗਈਆਂ, ਜਿਸ ਵਿਚ ਅਰਟਿਗਾ ਕਾਰ ਦੇ ਏਅਰ ਬੈਗ ਖੁੱਲ੍ਹਣ ਕਾਰਣ ਬਚਾਅ ਰਿਹਾ ਪਰ ਦੂਜੀ ਕਾਰ ਵਾਲੇ ਗੰਭੀਰ ਜ਼ਖਮੀ ਹੋ ਗਏ। ਸੂਚਨਾ ਮਿਲਦਿਆਂ ਹੀ ਨੌਜਵਾਨ ਵੈੱਲਫੇਅਰ ਸੁਸਾਇਟੀ ਐਮਰਜੈਂਸੀ ਚੇਅਰਮੈਨ ਨਵਨੀਤ ਗੋਇਲ ਅਸ਼ੋਕ ਮਿੱਤਲ ਐਬੂਲੈਂਸ ਨਾਲ ਘਟਨਾ ਸਥਾਨ ’ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਗੋਨਿਆਣਾ ਸਰਕਾਰੀ ਸਿਵਲ ਹਸਪਤਾਲ ਵਿਚ ਲਿਆਂਦਾ ਜਿਨ੍ਹਾਂ ਵਿਚੋਂ ਇਕ ਪੁਲਸ ਮੁਲਾਜ਼ਮ ਕੱਤਰ ਸਿੰਘ (46ਸਾਲ) ਪੁੱਤਰ ਪ੍ਰਤਾਪ ਸਿੰਘ ਰੋੜੀਕਪੂਰਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੂਜਾ ਗੁਰਸੇਵਕ ਸਿੰਘ (63ਸਾਲ) ਸਪੁੱਤਰ ਦੇਸ਼ ਰਾਜ ਰੋੜੀਕਪੁਰਾ ਨੂੰ ਬਠਿੰਡਾ ਰੈਫਰ ਕਰ ਦਿੱਤਾ ਦੋਵੇਂ ਵਿਅਕਤੀ ਰੋੜੀਕਪੂਰਾ ਦੇ ਸਨ।
ਇਹ ਵੀ ਪੜ੍ਹੋ : ਪੰਜਾਬ ’ਚ ਸਰਕਾਰੀ ਬੱਸਾਂ ਵਿਚ ਮੁਫ਼ਤ ਸਫ਼ਰ ਕਰਨ ਤੋਂ ਪਹਿਲਾਂ ਬੀਬੀਆਂ ਜ਼ਰੂਰ ਜਾਣ ਲੈਣ ਇਹ ਜ਼ਰੂਰੀ ਗੱਲਾਂ
ਕੋਵਿਡ ਦੇ ਮੱਦੇਨਜ਼ਰ ਮੰਡੀ ਬੋਰਡ ਨੇ ਕਣਕ ਦੀ ਖ਼ਰੀਦ ਲਈ ਅਨਾਜ ਮੰਡੀਆਂ ’ਚ ਕੀਤੇ ਢੁਕਵੇਂ ਪ੍ਰਬੰਧ
NEXT STORY