ਮੋਹਾਲੀ (ਸੰਦੀਪ) : ਲਖਨੌਰ ਟੀ-ਪੁਆਇੰਟ ਤੋਂ ਕੁੱਝ ਦੂਰੀ ’ਤੇ ਇਕ ਟਰੱਕ ਨੇ ਸਕੂਟੀ ਸਵਾਰ ਕੁੜੀ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਜ਼ਖ਼ਮੀ ਹੋਈ ਕੁੜੀ ਨੂੰ ਫੇਜ਼-6 ਦੇ ਸਿਵਲ ਹਸਪਤਾਲ 'ਚ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੀ ਪਛਾਣ ਰਮਨਦੀਪ ਕੌਰ ਵਜੋਂ ਹੋਈ ਹੈ। ਥਾਣਾ ਫੇਜ਼-1 ਦੀ ਪੁਲਸ ਨੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਬਿਹਾਰ ਦੇ ਰਹਿਣ ਵਾਲੇ ਅਖਿਲੇਸ਼ ਵਜੋਂ ਹੋਈ ਹੈ।
ਸ਼ਿਕਾਇਤਕਰਤਾ ਹਰਸ਼ਦੀਪ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਭੈਣ ਮੋਹਾਲੀ ਦੇ ਸੈਕਟਰ-110 ਸਥਿਤ ਫਲੈਟ 'ਚ ਰਹਿੰਦੀ ਸੀ ਅਤੇ ਮੋਹਾਲੀ 'ਚ ਹੀ ਇਕ ਪ੍ਰਾਈਵੇਟ ਕੰਪਨੀ 'ਚ ਕੰਮ ਕਰਦੀ ਸੀ। ਬੀਤੇ ਦਿਨ ਉਹ ਉਸ ਨੂੰ ਮਿਲਣ ਉਸ ਦੇ ਫਲੈਟ ’ਤੇ ਗਿਆ ਸੀ। ਸ਼ਾਮ ਸਾਢੇ 7 ਵਜੇ ਉਸ ਦੀ ਭੈਣ ਰੋਜ਼ਾਨਾ ਦੀ ਤਰ੍ਹਾਂ ਆਪਣੀ ਸਕੂਟੀ ’ਤੇ ਕੰਮ ’ਤੇ ਜਾ ਰਹੀ ਸੀ ਅਤੇ ਉਹ ਬਾਈਕ ’ਤੇ ਉਸ ਦਾ ਪਿੱਛਾ ਕਰ ਰਿਹਾ ਸੀ।
ਜਿਵੇਂ ਹੀ ਉਸ ਦੀ ਭੈਣ ਰਮਨਦੀਪ ਲਖਨੌਰ ਟੀ-ਪੁਆਇੰਟ ਤੋਂ ਥੋੜ੍ਹੀ ਅੱਗੇ ਪਹੁੰਚੀ ਤਾਂ ਇਕ ਤੇਜ਼ ਰਫਤਾਰ ਟਰੱਕ ਚਾਲਕ ਨੇ ਉਸ ਦੀ ਸਕੂਟੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਉਸ ਦੀ ਭੈਣ ਰਮਨਦੀਪ ਅੱਗੇ ਦੇ ਟਾਇਰਾਂ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਰਮਨਦੀਪ ਨੂੰ ਟਰੱਕ ਹੇਠੋਂ ਕੱਢ ਕੇ ਫੇਜ਼-6 ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਖ਼ਤਰੇ ਦੀ ਘੰਟੀ, ਬਾਘਾ ਪੁਰਾਣਾ ’ਚ ਨਕਲੀ ਕੋਲਡ ਡਰਿੰਕ ਦੀ ਵਿਕਰੀ ਜ਼ੋਰਾਂ ’ਤੇ
NEXT STORY