ਜਲਾਲਾਬਾਦ (ਬਜਾਜ, ਬੰਟੀ) : ਬੀਤੀ ਰਾਤ ਨੂੰ ਕਾਰ ਅਤੇ ਟਰੱਕ ਦੀ ਟੱਕਰ ਹੋਣ ਨਾਲ ਵਾਪਰੇ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋ ਜਾਣ ਸਬੰਧੀ ਥਾਣਾ ਸਦਰ ਜਲਾਲਾਬਾਦ ਦੀ ਪੁਲਸ ਵੱਲੋਂ ਟਰੱਕ ਦੇ ਅਣਪਛਾਤੇ ਡਰਾਈਵਰ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮੁੱਦਈ ਅਨਿਲ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਗਾਂਧੀ ਨਗਰ ਫਾਜ਼ਿਲਕਾ ਨੇ ਪੁਲਸ ਕੋਲ ਦਰਜ ਕਰਵਾਏ ਗਏ ਬਿਆਨਾਂ ’ਚ ਦੱਸਿਆ ਹੈ ਕਿ 26 ਮਈ ਦੀ ਰਾਤ ਕਰੀਬ 10. 45 ਵਜੇ ਟਰੱਕ ਡਰਾਈਵਰ ਨੇ ਬੜੀ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾ ਕੇ ਰੌਂਗ ਸਾਈਡ ਲਿਜਾ ਕੇ ਉਸ ਦੇ (ਮੁੱਦਈ) ਦੇ ਸਾਲੇ ਤਰੁਣ ਵਧਵਾ ਪੁੱਤਰ ਵਿਜੈ ਕੁਮਾਰ ਵਾਸੀ ਵਿਜੈ ਕਾਲੋਨੀ ਫਾਜ਼ਿਲਕਾ ਦੀ ਕਾਰ ਵਿਚ ਮਾਰਿਆ।
ਇਸ ਨਾਲ ਵਾਪਰੇ ਹਾਦਸੇ ’ਚ ਉਸ ਦੇ ਸਾਲੇ ਤਰੁਣ ਵਧਵਾ ਨੂੰ ਗੰਭੀਰ ਰੂਪ ’ਚ ਸੱਟਾਂ ਲੱਗ ਗਈਆਂ ਸਨ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਕਾਰ ’ਚ ਸਵਾਰ ਜਗਦੀਸ਼ ਲਾਲ ਵਾਸੀ ਗੰਜੂ ਹਸਤਾ ਦੇ ਗੰਭੀਰ ਰੂਪ ’ਚ ਸੱਟਾਂ ਲੱਗੀਆਂ ਹਨ। ਇਸ ’ਤੇ ਥਾਣਾ ਸਦਰ ਜਲਾਲਾਬਾਦ ਦੀ ਪੁਲਸ ਵੱਲੋਂ ਮੁੱਦਈ ਅਨਿਲ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਟਰੱਕ ਦੇ ਅਣਪਛਾਤੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਪਿਸਤੌਲ, ਮੈਗਜ਼ੀਨਾਂ ਅਤੇ ਰੌਂਦ ਬਰਾਮਦ, ਕਾਰ ਸਵਾਰ 2 ਨੌਜਵਾਨਾਂ ਸਮੇਤ 3 ਗ੍ਰਿਫਤਾਰ
NEXT STORY