ਸ਼ੇਰਪੁਰ (ਵਿਜੈ ਕੁਮਾਰ ਸਿੰਗਲਾ) : ਬਲਾਕ ਸ਼ੇਰਪੁਰ ਅਧੀਨ ਅਤੇ ਥਾਣਾ ਸ਼ੇਰਪੁਰ ਦੇ ਪਿੰਡ ਗੁਰਬਖਸਪੁਰਾ (ਗੰਡੇਵਾਲ) ਵਿਖੇ ਦੋ ਚਚੇਰੇ ਭਰਾਵਾਂ ਸਿਕੰਦਰ ਸਿੰਘ (35) ਪੁੱਤਰ ਜਸਦੇਵ ਸਿੰਘ ਅਤੇ ਕੁਲਵਿੰਦਰ ਸਿੰਘ (30) ਪੁੱਤਰ ਗੁਰਮੇਲ ਸਿੰਘ ਚੀਮਾ ਵਾਸੀ ਗੰਡੇਵਾਲ ਦੀ ਸੜਕ ਹਾਦਸੇ 'ਚ ਮੌਤ ਹੋ ਜਾਣ ਦੀ ਦੁਖ਼ਦਾਈ ਖ਼ਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨਾਂ ਦੇ ਮਾਮਾ ਬਿੱਟੂ ਸਿੰਘ ਤਲਵੰਡੀ ਨੇ ਦੱਸਿਆ ਕਿ ਮੇਰੇ ਭਾਣਜੇ ਸਿਕੰਦਰ ਸਿੰਘ ਤੇ ਕੁਲਵਿੰਦਰ ਸਿੰਘ ਵਾਸੀ ਗੁਰਬਖਸਪੁਰਾ (ਗੰਡੇਵਾਲ) ਆਪਣੇ ਦੋਸਤਾਂ ਨਾਲ ਪਿੰਡ ਸੰਦੌੜ ਜ਼ਿਲ੍ਹਾ ਮਾਲੇਰਕੋਟਲਾ ਤੱਕ ਕਿਸੇ ਕੰਮ ਲਈ ਗਏ ਸਨ।
ਵਾਪਸੀ ਵੇਲੇ ਸਮਾਂ ਕਰੀਬ 8 ਵਜੇ ਪਿੰਡ ਮਾਣਕੀ ਥਾਣਾ ਸੰਦੌੜ ਨੇੜੇ ਇਨ੍ਹਾਂ ਦੀ ਗੱਡੀ ਦਰੱਖਤ ਨਾਲ ਟਕਰਾ ਗਈ। ਇਸ ਕਾਰਨ ਸਿਕੰਦਰ ਸਿੰਘ ਪੁੱਤਰ ਜਸਦੇਵ ਸਿੰਘ ਤੇ ਕੁਲਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੇ 3 ਦੋਸਤਾਂ ਦੇ ਵੀ ਸੱਟਾਂ ਲੱਗੀਆਂ। ਇਨ੍ਹਾਂ ਨੌਜਵਾਨਾਂ ਦੀ ਬੇਵਕਤੀ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਕੈਂਟ ਬੋਰਡ ਫਿਰੋਜ਼ਪੁਰ ਵੱਲੋਂ ਕੁੱਤਿਆਂ ਦੀ ਨਸਬੰਦੀ ਦਾ ਕੰਮ ਸ਼ੁਰੂ
NEXT STORY