ਬਠਿੰਡਾ (ਸੁਖਵਿੰਦਰ) : ਬਠਿੰਡਾ ਮਲੋਟ ਰੋਡ 'ਤੇ ਅੰਬੂਜਾ ਸੀਮੈਂਟ ਫੈਕਟਰੀ ਦੇ ਗੇਟ ਨੰਬਰ 2 ਨੇੜੇ ਇੱਕ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਅਤੇ ਰੋਡ ਸੇਫਟੀ ਫੋਰਸ ਸੰਦੀਪ ਗਿੱਲ ਮੌਕੇ 'ਤੇ ਪਹੁੰਚੇ।
ਸਹਾਰਾ ਟੀਮ ਨੇ ਜ਼ਖਮੀ ਮੋਟਰਸਾਈਕਲ ਸਵਾਰ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ ਅਤੇ ਉਸਦਾ ਇਲਾਜ ਕਰਵਾਇਆ। ਜ਼ਖਮੀ ਮੋਟਰਸਾਈਕਲ ਸਵਾਰ ਦੀ ਪਛਾਣ ਸੰਦੀਪ ਪੁੱਤਰ ਜੀਤਾ ਸਿੰਘ ਵਾਸੀ ਬਹਿਮਣ ਦੀਵਾਨਾ ਵਜੋਂ ਹੋਈ ਹੈ।
ਇਸ ਪਿੰਡ ਨੇ ਕਰ 'ਤਾ ਐਲਾਨ, ਵੋਟ ਲੈਣ ਨਾ ਆਇਓ ਨਹੀਂ ਤਾਂ ਲੋਕ ਡਾਂਗ ਉੱਪਰ 'ਪਹਿਰਾ' ਦੇਣਗੇ
NEXT STORY