ਮੋਹਾਲੀ (ਜੱਸੀ) : ਥਾਣਾ ਆਈ. ਟੀ. ਸਿਟੀ ਅਧੀਨ ਪੈਂਦੇ ਇਲਾਕੇ ’ਚ ਇਕ ਟੈਕਸੀ ਚਾਲਕ ਨੇ ਔਰਤ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਔਰਤ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਲਕਸ਼ਮੀ ਥਾਪਾ (30) ਵਾਸੀ ਨੇਪਾਲ ਹਾਲ ਵਾਸੀ ਪਿੰਡ ਬਾਕਰਪੁਰ (ਮੋਹਾਲੀ) ਵਜੋਂ ਹੋਈ ਹੈ। ਇਸ ਸਬੰਧੀ ਪ੍ਰਵੀਨ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਬਤੌਰ ਕੁੱਕ ਕੰਮ ਕਰਦਾ ਹੈ। ਉਸ ਦੀ ਪਤਨੀ ਲਕਸ਼ਮੀ ਸਿਟੀ ਸੈਂਟਰ ਮਾਰਕੀਟ (ਮੋਹਾਲੀ) ਵਿਖੇ ਚਾਹ ਪਾਣੀ ਪਿਲਾਉਣ ਦਾ ਕੰਮ ਕਰਦੀ ਹੈ।
14 ਅਗਸਤ ਨੂੰ ਉਸ ਦੀ ਪਤਨੀ ਰਾਤ ਸਾਢੇ 9 ਵਜੇ ਦੇ ਕਰੀਬ ਕੰਮ ਨਬੇੜ ਕੇ ਘਰ ਨੂੰ ਜਾ ਰਹੀ ਸੀ। ਇਸ ਦੌਰਾਨ ਮਾਰਕੀਟ ਦੇ ਸਾਹਮਣੇ ਰੋਡ ''ਤੇ ਇਕ ਅਣਪਛਾਤੀ ਗੱਡੀ ਅਰਟਿਗਾ (ਜੋ ਕਿ ਟੈਕਸੀ ਸੀ) ਦੇ ਚਾਲਕ ਨੇ ਲਕਸ਼ਮੀ ਨੂੰ ਟੱਕਰ ਮਾਰ ਦਿੱਤੀ ਤੇ ਹਾਦਸੇ ਤੋਂ ਬਾਅਦ ਟੈਕਸੀ ਚਾਲਕ ਟੈਕਸੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਰਾਹਗੀਰਾਂ ਨੇ ਲਕਸ਼ਮੀ ਨੂੰ ਸੋਹਾਣਾ ਦੇ ਇਕ ਹਸਪਤਾਲ ’ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਪਤਨੀ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਸੈਕਟਰ-32 ਚੰਡੀਗੜ੍ਹ ਦੇ ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਸ ਦੀ ਪਤਨੀ ਦੀ ਮੌਤ ਹੋ ਗਈ। ਪੁਲਸ ਨੇ ਅਣਪਛਾਤੇ ਟੈਕਸੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਭਾਰਤ-ਪਾਕਿ ਸਰਹੱਦ 'ਤੇ ਵਿਸ਼ੇਸ਼ ਤਰੀਕੇ ਨਾਲ ਮਨਾਇਆ ਜਾਵੇਗਾ 'ਰੱਖੜੀ' ਦਾ ਤਿਉਹਾਰ
NEXT STORY