ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਅਰਨੀਵਾਲਾ ਪੁਲਸ ਨੇ ਲਾਪਰਵਾਹੀ ਨਾਲ ਵਾਹਨ ਚਲਾ ਕੇ ਕੁੜੀ ਦੀ ਜਾਨ ਲੈਣ ਵਾਲੇ ਕੈਂਟਰ ਚਾਲਕ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰਪ੍ਰੀਤ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਬੁਰਜ ਹਨੂੰਮਾਨਗੜ੍ਹ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਅਤੇ ਉਸ ਦੀ ਪੋਤਰੀ ਸੁਖਮਨ ਕੌਰ ਸਕੂਟਰੀ 'ਤੇ ਸਵਾਰ ਹੋ ਕੇ ਵਾਪਸ ਘਰ ਜਾ ਰਹੀਆਂ ਸਨ।
ਡੱਬਵਾਲਾ ਕਲਾਂ ਪਾਸ ਕੈਂਟਰ ਚਾਲਕ ਗੁਰਭੇਜ ਸਿੰਘ ਪੁੱਤਰ ਸਰਮੈਲ ਸਿੰਘ ਵਾਸੀ ਮੁਰਾਦਵਾਲਾ ਦਲ ਸਿੰਘ ਨੇ ਆਪਣੇ ਕੈਂਟਰ ਨੂੰ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਲਿਆ ਕੇ ਉਨ੍ਹਾਂ ਦੀ ਸਕੂਟਰੀ ਵਿੱਚ ਮਾਰਿਆ। ਕੈਂਟਰ ਕੁੜੀ ਦੇ ਸਿਰ ਉੱਪਰੋਂ ਲੰਘਣ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਜਿਸ 'ਤੇ ਧਾਰਾ 106 ਬੀ.ਐਨ.ਐਸ. ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।
ਪੰਜਾਬ ਕਾਂਗਰਸ ਪ੍ਰਧਾਨ ਬਣਨ ਮਗਰੋਂ ਸਚਿਨ ਪਾਇਲਟ ਨੂੰ ਮਿਲਣ ਪਹੁੰਚੇ ਪਰਗਟ ਸਿੰਘ
NEXT STORY