ਸ੍ਰੀ ਅਨੰਦਪੁਰ ਸਾਹਿਬ (ਚੋਵੇਸ਼ ਲਟਾਵਾ) : ਕਹਿੰਦੇ ਨੇ ਮੌਤ ਦੱਸ ਕੇ ਨਹੀਂ ਆਉਂਦੀ ਅਤੇ ਜੇ ਆ ਜਾਵੇ ਤਾਂ ਫਿਰ ਇਨਸਾਨ ਇਸ ਵੱਲ ਆਪਣੇ ਆਪ ਖਿੱਚਿਆ ਚਲਾ ਜਾਂਦਾ ਹੈ। ਇਹੋ ਜਿਹਾ ਇਕ ਮਾਮਲਾ ਅੱਜ ਬਾਬਾ ਉਦੋ ਨੰਗਲ ਘਾਟ ’ਤੇ ਸਾਹਮਣੇ ਆਇਆ, ਜਦੋਂ ਇਕ ਨੌਜਵਾਨ ਆਪਣੇ ਦੋਸਤ ਨਾਲ ਘਰੋਂ ਮੋਬਾਈਲ ਠੀਕ ਕਰਵਾਉਣ ਲਈ ਨੰਗਲ ਆਇਆ ਪਰ ਬਾਬਾ ਉਦੋ ਨੰਗਲ ਘਾਟ ਉੱਤੇ ਉਸ ਦੀ ਪਾਣੀ ’ਚ ਡੁੱਬਣ ਕਾਰਨ ਮੌਤ ਹੋ ਗਈ। ਹਾਲਾਕਿ ਉਸ ਜਗ੍ਹਾ ’ਤੇ ਪ੍ਰਸ਼ਾਸਨ ਵੱਲੋਂ ਚੇਤਾਵਨੀ ਬੋਰਡ ਵੀ ਲਗਾਏ ਗਏ ਹਨ ਕਿ ਪਾਣੀ ’ਚ ਉਤਰਨਾ ਮਨ੍ਹਾ ਹੈ।
ਇਹ ਖ਼ਬਰ ਵੀ ਪੜ੍ਹੋ : ਹਨੀਪ੍ਰੀਤ ਤੋਂ 50 ਲੱਖ ਦੀ ਫਿਰੌਤੀ ਮੰਗਣ ਵਾਲਾ ਲਾਰੈਂਸ ਬਿਸ਼ਨੋਈ ਗੈਂਗ ਦਾ ਗੁਰਗਾ ਚੜ੍ਹਿਆ ਪੁਲਸ ਅੜਿੱਕੇ
ਇਹ ਖ਼ਬਰ ਵੀ ਪੜ੍ਹੋ : ਭਾਰਤ ਨੇ ਵਾਹਗਾ ਬਾਰਡਰ ’ਤੇ ਤਿਰੰਗਾ ਲਹਿਰਾਉਣ ਲਈ ਲਗਾਇਆ ਪੋਲ, ਪਾਕਿਸਤਾਨ ਖੜ੍ਹਾ ਕਰ ਰਿਹੈ ਵਿਵਾਦ
ਮਿਲੀ ਜਾਣਕਾਰੀ ਮੁਤਾਬਕ ਨੰਗਲ ਦੇ ਨਾਲ ਲੱਗਦੇ ਪਿੰਡ ਸੰਘੇ ਤੋਂ ਦੋ ਦੋਸਤ ਮੋਬਾਈਲ ਠੀਕ ਕਰਾਉਣ ਵਾਸਤੇ ਨੰਗਲ ਆਏ ਸਨ ਪਰ ਮੋਬਾਇਲ ਠੀਕ ਹੋਣ ’ਚ ਕੁਝ ਸਮਾਂ ਲੱਗਣ ’ਤੇ ਉਹ ਬਾਬਾ ਉਦੋ ਨੰਗਲ ਘਾਟ ’ਤੇ ਸਮਾਂ ਬਿਤਾਉਣ ਲਈ ਚਲੇ ਗਏ ਪਰ ਉਥੇ ਇਕ ਨੌਜਵਾਨ ਦਾ ਪੈਰ ਫਿਸਲ ਜਾਣ ਕਰਕੇ ਉਹ ਡੂੰਘੇ ਪਾਣੀ ’ਚ ਡੁੱਬ ਗਿਆ, ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕੋਸ਼ਿਸ਼ ਨਾਕਾਮ ਰਹੀ। ਗੋਤਾਖੋਰਾਂ ਨੂੰ ਬੁਲਾ ਕੇ ਉਸ ਦੀ ਲਾਸ਼ ਨੂੰ ਪਾਣੀ ’ਚੋਂ ਕੱਢਿਆ ਗਿਆ ਅਤੇ ਉਸ ਦੇ ਵਾਰਿਸਾਂ ਨੂੰ ਸੌਂਪ ਦਿੱਤੀ ਗਈ । ਪੁਲਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ।
ਵਿਜੀਲੈਂਸ ਦੀ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਪਟਵਾਰੀ ਗ੍ਰਿਫ਼ਤਾਰ
NEXT STORY