ਅਬੋਹਰ (ਸੁਨੀਲ)-ਪਿੰਡ ਕੱਲਰਖੇੜਾ ਨੇੜੇ ਅੱਜ ਦੁਪਹਿਰ ਹੋਏ ਇਕ ਸੜਕ ਹਾਦਸੇ ’ਚ ਕਾਰ ਵਿਚ ਸਵਾਰ ਜੀਜੇ-ਸਾਲੇ ਦੀ ਮੌਤ ਹੋ ਗਈ, ਜਦਕਿ ਕਾਰ ਚਾਲਕ ਅਤੇ ਇਕ ਔਰਤ ਬੁਰੀ ਤਰ੍ਹਾਂ ਫੱਟੜ ਹੋ ਗਏ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ ਅਤੇ ਫੱਟੜਾਂ ਨੂੰ ਇਲਾਜ ਲਈ ਗੰਗਾਨਗਰ ਅਤੇ ਅਬੋਹਰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਕੋਟਕਪੂਰਾ ਦੇ ਕ੍ਰਿਸ਼ਨਾ ਨਗਰ ਵਾਸੀ ਰਾਕੇਸ਼ ਪੁੱਤਰ ਰੋਸ਼ਨ ਲਾਲ ਅੱਜ ਆਪਣੀ ਪਤਨੀ ਅੰਜੂ ਬਾਲਾ ਦੋਵਾਂ ਦੀ ਉਮਰ ਤਕਰੀਬਨ 50 ਸਾਲ ਉਥੋਂ ਦੇ ਕਾਰ ਚਾਲਕ ਗੋਲਡੀ ਪੁੱਤਰ ਬ੍ਰਹਮਦਾਸ ਦੇ ਨਾਲ ਅਬੋਹਰ ’ਚ ਆਪਣੇ ਪਟੇਲ ਨਗਰ ਵਾਸੀ ਜੀਜਾ ਸੁਰਿੰਦਰ ਮੋਹਨ ਸਹਿਗਲ ਪੁੱਤਰ ਹਰਿਚੰਦ ਦੇ ਘਰ ਆਏ ਅਤੇ ਇਥੋਂ ਉਨ੍ਹਾਂ ਗੰਗਾਨਗਰ ’ਚ ਕਿਸੇ ਰਿਸ਼ਤੇਦਾਰ ਦੇ ਅੰਤਿਮ ਸੰਸਕਾਰ ’ਤੇ ਜਾਣਾ ਸੀ।
ਇਹ ਖ਼ਬਰ ਵੀ ਪੜ੍ਹੋ : ਜੇਲ੍ਹ ’ਚ ਡਿਊਟੀ ’ਤੇ ਤਾਇਨਾਤ ਪੁਲਸ ਕਰਮਚਾਰੀ ਦੀ ਗੋਲ਼ੀ ਲੱਗਣ ਨਾਲ ਮੌਤ
ਇਹ ਚਾਰੋਂ ਲੋਕ ਕਾਰ ’ਚ ਸਵਾਰ ਹੋ ਕੇ ਗੰਗਾਨਗਰ ਜਾ ਰਹੇ ਸੀ ਕਿ ਜਦ ਉਨ੍ਹਾਂ ਦੀ ਕਾਰ ਕੱਲਰਖੇੜਾ ਨੇੜੇ ਪਹੁੰਚੀ ਤਾਂ ਕਾਰ ਅਚਾਨਕ ਬੇਕਾਬੂ ਹੋਣ ਕਾਰਨ ਸੜਕ ਕੰਢੇ ਬਣੇ ਇਕ ਤੂੜੀ ਦੇ ਕੋਠੇ ਵਿਚ ਜਾ ਟਕਰਾਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਰਾਕੇਸ਼ ਅਤੇ ਸੁਰਿੰਦਰ ਮੋਹਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕਾਰ ਚਾਲਕ ਅਤੇ ਰਾਕੇਸ਼ ਦੀ ਪਤਨੀ ਅੰਜੂ ਬੁਰੀ ਤਰ੍ਹਾਂ ਫੱਟੜ ਹੋ ਗਏ। ਨੇੜੇ-ਤੇੜੇ ਦੇ ਲੋਕਾਂ ਨੇ ਇਸ ਦੀ ਸੂਚਨਾ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਨੂੰ ਦਿੱਤੀ, ਜਿਸ ’ਤੇ ਸੰਮਤੀ ਮੈਂਬਰ ਉਨ੍ਹਾਂ ਦੇ ਸਾਥੀ ਸੁਭਾਸ਼ ਅਤੇ ਮਨੀ ਸਿੰਘ ਮੌਕੇ ’ਤੇ ਪਹੁੰਚੇ ਅਤੇ ਫੱਟੜਾਂ ਨੂੰ ਜਲਦ ਸਰਕਾਰੀ ਹਸਪਤਾਲ ਪਹੁੰਚਾਇਆ। ਉਥੇ ਹੀ ਕੱਲਰਖੇੜਾ ਪੁਲਸ ਨੇ ਮ੍ਰਿਤਕਾਂ ਦੀ ਲਾਸ਼ ਨੂੰ ਮੋਰਚਰੀ ’ਚ ਰਖਵਾਈ। ਫੱਟੜ ਅੰਜੂ ਨੂੰ ਇਲਾਜ ਲਈ ਗੰਗਾਨਗਰ ’ਚ ਦਾਖ਼ਲ ਕਰਵਾਇਆ ਗਿਆ ਹੈ, ਜਦਕਿ ਚਾਲਕ ਗੋਲਡੀ ਅਬੋਹਰ ਹਸਪਤਾਲ ’ਚ ਦਾਖ਼ਲ ਹੈ।
ਇਹ ਖ਼ਬਰ ਵੀ ਪੜ੍ਹੋ : ਨੌਜਵਾਨ ਨੇ ਹੈਵਾਨੀਅਤ ਦੀਆਂ ਹੱਦਾਂ ਕੀਤੀਆਂ ਪਾਰ, 4 ਸਾਲਾ ਮਾਸੂਮ ਨਾਲ ਕੀਤਾ ਜਬਰ-ਜ਼ਿਨਾਹ
ਦੋਹਾ ਕਤਰ ਤੋਂ ਮੰਦਭਾਗੀ ਖ਼ਬਰ, ਰੋਜ਼ੀ-ਰੋਟੀ ਲਈ ਗਏ ਵਿਅਕਤੀ ਦੀ ਹਾਦਸੇ ਦੌਰਾਨ ਮੌਤ
NEXT STORY