ਪਟਿਆਲਾ (ਬਲਜਿੰਦਰ)-ਸ਼ਹਿਰ ਦੇ ਆਨੰਦ ਨਗਰ ਐਕਸਟੈਨਸ਼ਨ ਵਿਚ ਰਹਿਣ ਵਾਲੇ ਪਰਮਜੀਤ ਸਿੰਘ ਚੱਢਾ ਅਤੇ ਉਨ੍ਹਾਂ ਦੇ ਦੋ ਪੁੱਤਾਂ ਦੀ ਬਰੇਲੀ ਨੇੜੇ ਫਤਿਹਗੰਜ ਟੋਲ ਪਲਾਜ਼ਾ ਵਿਖੇ ਸੜਕ ਹਾਦਸੇ ’ਚ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਅਤੇ ਬੱਚੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਸ ਘਟਨਾ ਨਾਲ ਪੂਰੇ ਸ਼ਹਿਰ ’ਚ ਸੋਗ ਦੀ ਲਹਿਰ ਦੇਖਣ ਨੂੰ ਮਿਲੀ।
ਇਹ ਖ਼ਬਰ ਵੀ ਪੜ੍ਹੋ : CM ਮਾਨ ਦਾ ਅਧਿਆਪਕਾਂ ਨੂੰ ਵੱਡਾ ਤੋਹਫ਼ਾ, ਪੰਚਾਇਤ ਮੰਤਰੀ ਦੀ ਨਾਜਾਇਜ਼ ਕਬਜ਼ੇ ਖ਼ਿਲਾਫ਼ ਕਾਰਵਾਈ, ਪੜ੍ਹੋ Top 10
ਮ੍ਰਿਤਕਾਂ ਵਿਚ 42 ਸਾਲਾ ਪਰਮਜੀਤ ਸਿੰਘ ਚੱਢਾ ਤੋਂ ਇਲਾਵਾ ਉਸ ਦੇ ਦੋ ਪੁੱਤ 16 ਸਾਲਾ ਸਰਬਜੀਤ ਸਿੰਘ ਉਰਫ਼ ਅਵੀ ਅਤੇ 14 ਸਾਲਾ ਅੰਸ਼ ਸਿੰਘ ਵੀ ਸ਼ਾਮਲ ਹਨ, ਜਦਕਿ ਉਸ ਦੀ ਪਤਨੀ ਇੰਦਰਪ੍ਰੀਤ ਕੌਰ ਅਤੇ 5 ਸਾਲ ਦੀ ਧੀ ਦੋਵੇਂ ਜ਼ਖ਼ਮੀ ਹੋ ਗਏ।
ਇਹ ਖ਼ਬਰ ਵੀ ਪੜ੍ਹੋ : ਚੌਗਿਰਦੇ ਦੀ ਸੰਭਾਲ ਲਈ ਪੰਚਾਇਤ ਦਾ ਅਨੋਖਾ ਉੱਦਮ, ‘ਪਲਾਸਟਿਕ ਲਿਆਓ, ਗੁੜ-ਖੰਡ ਲੈ ਜਾਓ’
ਮਿਲੀ ਜਾਣਕਾਰੀ ਮੁਤਾਬਕ ਪਰਮਜੀਤ ਸਿੰਘ ਆਪਣੇ ਪਰਿਵਾਰ ਸਮੇਤ ਬਰੇਲੀ ਵਿਖੇ ਇਕ ਵਿਆਹ ਸਮਾਗਮ ’ਚ ਸ਼ਾਮਲ ਹੋਣ ਲਈ ਗਿਆ ਸੀ ਤੇ ਉਨ੍ਹਾਂ ਦੇ ਕੁਝ ਹੋਰ ਰਿਸ਼ਤੇਦਾਰ ਵੀ ਸਨ ਤੇ ਬੀਤੀ ਰਾਤ ਜਦੋਂ ਉਹ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸੀ ਤਾਂ ਕਾਰ ਦੇ ਟਾਇਰ ਵਿਚ ਹਵਾ ਘਟਣ ’ਤੇ ਜਦੋਂ ਹਵਾ ਭਰਵਾਉਣ ਲਈ ਫਤਿਹਗੰਜ ਟੋਲ ਪਲਾਜ਼ਾ ਕੋਲ ਰੁਕੇ ਤਾਂ ਇਥੇ ਉਹ ਅਜੇ ਆਪਣੀ ਗੱਡੀ ’ਚ ਹਵਾ ਭਰਵਾ ਰਿਹਾ ਸੀ ਕਿ ਪਿੱਛੋਂ ਇਕ ਤੇਜ਼ ਰਫ਼ਤਾਰ ਕੈਂਟਰ ਆਇਆ, ਜਿਸ ਨੇ ਪਹਿਲਾਂ ਪਰਮਜੀਤ ਸਿੰਘ ਚੱਢਾ ਦੀ ਗੱਡੀ ਦੇ ਪਿੱਛੇ ਉਨ੍ਹਾਂ ਦੇ ਰਿਸ਼ਤੇਦਾਰ ਦੀ ਖੜ੍ਹੀ ਗੱਡੀ ਨੂੰ ਫੇਟ ਮਾਰੀ ਤੇ ਫਿਰ ਹਵਾ ਭਰਵਾਉਣ ਲਈ ਗੱਡੀ ਦੇ ਬਾਹਰ ਖੜ੍ਹੇ ਪਿਓ ਪੁੱਤਾਂ ਨੂੰ ਦਰੜ ਦਿੱਤਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
CM ਮਾਨ ਦਾ ਅਧਿਆਪਕਾਂ ਨੂੰ ਵੱਡਾ ਤੋਹਫ਼ਾ, ਪੰਚਾਇਤ ਮੰਤਰੀ ਦੀ ਨਾਜਾਇਜ਼ ਕਬਜ਼ੇ ਖ਼ਿਲਾਫ਼ ਕਾਰਵਾਈ, ਪੜ੍ਹੋ Top 10
NEXT STORY