ਫਿਰੋਜ਼ਪੁਰ (ਆਨੰਦ): ਫਿਰੋਜ਼ਪੁਰ ਵਿਖੇ ਹੋਏ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧ ਵਿਚ ਥਾਣਾ ਕੈਂਟ ਫਿਰੋਜ਼ਪੁਰ ਪੁਲਸ ਨੇ ਅਣਪਛਾਤੇ ਮੋਟਰਸਾਈਕਲ ਚਾਲਕ ਖ਼ਿਲਾਫ਼ 106 (1), 281 ਬੀ.ਐੱਨ.ਐੱਸ. ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਜਗਮੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਮਕਾਨ ਨੰਬਰ 205, ਵਾਰਡ ਨੰਬਰ 1 ਇੰਦਰਾ ਕਾਲੌਨੀ ਫਿਰੋਜ਼ਪੁਰ ਕੈਂਟ ਹਾਲ ਵਾਸੀ ਚੁੰਗੀ ਨੰਬਰ 8 ਪ੍ਰਤਾਪ ਨਗਰ ਨੇ ਦੱਸਿਆ ਕਿ ਉਸ ਦਾ ਪਿਤਾ ਮਲਕੀਤ ਸਿੰਘ ਉਮਰ 64 ਸਾਲ ਜੋ ਟੈਕਸੀ ਡਰਾਈਵਰ ਹੈ ਤੇ ਜੋ ਗੱਡੀ ਆਰਟਿਕਾ ’ਤੇ ਡਰਾਈਵਰ ਹੈ।
ਇਹ ਖ਼ਬਰ ਵੀ ਪੜ੍ਹੋ - ਰਾਜਵੀਰ ਜਵੰਦਾ ਦੀ ਸਿਹਤ ਨਾਲ ਜੁੜੀ ਵੱਡੀ ਖ਼ਬਰ! ਪੰਜਾਬੀ ਗਾਇਕ ਨੇ ਦਿੱਤੀ ਅਪਡੇਟ
ਅੱਜ ਟੈਕਸੀ ਸਟੈਂਡ ਫਿਰੋਜ਼ਪੁਰ ਕੈਂਟ ਤੋਂ ਉਸ ਨੂੰ ਨਾਲ ਲੈ ਕੇ ਆਪਣੇ ਘਰ ਜਾ ਰਿਹਾ ਸੀ ਤਾਂ ਕਰੀਬ 8.15 ਪੀਐੱਮ ’ਤੇ ਥਾਣਾ ਕੈਂਟ ਫਿਰੋਜ਼ਪੁਰ ਦਾ ਮੇਨ ਗੇਟ ’ਤੇ ਗੱਡੀ ਰੋਕ ਕੇ ਉਸ ਨੂੰ ਗੱਡੀ ਵਿਚ ਬੈਠਣ ਲਈ ਕਹਿ ਕਿ ਸੜਕ ਤੋਂ ਪਾਰ ਆਪ ਆਪਣੀ ਭੂਆ ਦੇ ਘਰ ਤੋਂ ਮਠਿਆਈ ਫੜਨ ਲਈ ਗਿਆ ਤੇ ਸੜਕ ਵਿਚਕਾਰ ਬਣੇ ਡਿਵਾਈਡਰ ਨੂੰ ਪਾਰ ਕਰਕੇ ਜਦ ਸੜਕ ਕਰਾਸ ਕਰਨ ਲੱਗਾ ਤਾਂ ਚੁੰਗੀ ਨੰਬਰ 7 ਵਾਲੀ ਸਾਈਡ ਤੋਂ ਇਕ ਮੋਟਰਸਾਈਕਲ ਸਪਲੈਂਡਰ ’ਤੇ ਦੋ ਮੋਨੇ ਨੌਜਵਾਨ ਸਵਾਰ ਜੋ ਮੋਟਰਸਾਈਕਲ ਚਾਲਕ ਨੇ ਬੜੀ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਬਿਨ੍ਹਾ ਹਾਰਨ ਵਜਾਏ ਮੋਟਰਸਾਈਕਲ ਉਸ ਦੇ ਪਿਤਾ ਦੇ ਵਿਚ ਮਾਰਿਆ। ਜਿਸ ਨਾਲ ਉਸ ਦਾ ਪਿਤਾ ਸੜਕ ਵਿਚਕਾਰ ਡਿੱਗ ਪਿਆ ਤੇ ਜਿਸ ਦੇ ਸਿਰ ਅਤੇ ਸਰੀਰ ਤੇ ਸੱਟਾਂ ਲੱਗ ਗਈਆਂ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਹਜ਼ਾਰਾਂ ਪਰਿਵਾਰਾਂ ਨੂੰ ਮਿਲਣਗੇ 10-10 ਹਜ਼ਾਰ ਰੁਪਏ, ਹੋ ਗਏ ਵੱਡੇ ਐਲਾਨ
ਜਦ ਉਹ ਆਪਣੇ ਪਿਤਾ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਲੈ ਕੇ ਗਿਆ ਤਾਂ ਡਾਕਟਰ ਸਾਹਿਬ ਨੇ ਉਸ ਦੇ ਪਿਤਾ ਨੂੰ ਮ੍ਰਿਤਕ ਐਲਾਣ ਦਿੱਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਮੋਟਰਸਾਈਕਲ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੋ ਜਾਓ ਸਾਵਧਾਨ! ਪੰਜਾਬ 'ਚ ਇਨ੍ਹਾਂ ਬਿਜਲੀ ਖ਼ਪਤਕਾਰਾਂ 'ਤੇ ਪਾਵਰਕਾਮ ਕਰ ਰਿਹੈ ਵੱਡੀ ਕਾਰਵਾਈ
NEXT STORY