ਚੰਡੀਗੜ੍ਹ (ਵੈੱਬ ਡੈਸਕ): ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਚੰਗੀ ਖ਼ਬਰ ਸਾਹਮਣੇ ਆਈ ਹੈ। ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਮੁਤਾਬਕ ਡਾਕਟਰਾਂ ਦਾ ਕਹਿਣਾ ਹੈ ਕਿ ਰਾਜਵੀਰ ਦੀ ਸਿਹਤ ਵਿਚ ਪਹਿਲਾਂ ਨਾਲੋਂ ਕੁਝ ਫ਼ਰਕ ਪਿਆ ਹੈ। ਕੁਲਵਿੰਦਰ ਬਿੱਲਾ ਫੋਰਟਿਸ ਹਸਪਤਾਲ ਵਿਚ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਮਿਲਣ ਲਈ ਪਹੁੰਚੇ ਸਨ। ਹੁਣ ਕੁਲਵਿੰਦਰ ਬਿੱਲਾ ਨੇ ਸੋਸ਼ਲ ਮੀਡੀਆ ਰਾਹੀਂ ਰਾਜਵੀਰ ਦੀ ਸਿਹਤ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਗਲਤ ਪੋਸਟਾਂ ਪਾਉਣ ਵਾਲਿਆਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਵੀ ਕੀਤੀ ਹੈ ਤੇ ਫੈਨਜ਼ ਨੂੰ ਰਾਜਵੀਰ ਦੀ ਤੰਦਰੁਸਤੀ ਲਈ ਅਰਦਾਸ ਕਰਨ ਦੀ ਬੇਨਤੀ ਵੀ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - GST ਘਟਣ ਦੇ ਬਾਵਜੂਦ ਸਸਤਾ ਨਹੀਂ ਹੋਇਆ Verka ਦੁੱਧ! ਜਾਣੋ ਵਜ੍ਹਾ
ਕੁਲਵਿੰਦਰ ਬਿੱਲਾ ਨੇ ਇੰਸਟਾਗ੍ਰਾਮ ਪੋਸਟ ਵਿਚ ਲਿਖਿਆ, "ਵਾਹਿਗੁਰੂ ਦੀ ਕਿਰਪਾ ਨਾਲ ਡਾਕਟਰ ਸਾਹਿਬ ਨੇ ਜਿਵੇਂ ਹੁਣੇ ਦੱਸਿਆ ਕਿ ਅੱਗੇ ਨਾਲੋਂ ਰਾਜਵੀਰ ਦੀ ਸਿਹਤ 'ਚ ਫ਼ਰਕ ਹੈ। ਕਿਰਪਾ ਕਰ ਕੇ ਗਲਤ ਪੋਸਟਾਂ ਹਾ ਕੇ ਪਰਿਵਾਰ ਨੂੰ ਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਦਾ ਦਿਲ ਨਾ ਤੋੜੋ। ਅਰਦਾਸ ਕਰੋ ਰਾਜਵੀਰ ਠੀਕ ਹੋ ਜਾਵੇ।"
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਹਜ਼ਾਰਾਂ ਪਰਿਵਾਰਾਂ ਨੂੰ ਮਿਲਣਗੇ 10-10 ਹਜ਼ਾਰ ਰੁਪਏ, ਹੋ ਗਏ ਵੱਡੇ ਐਲਾਨ
ਦੱਸ ਦਈਏ ਕਿ ਰਾਜਵੀਰ ਜਵੰਦਾ ਬੀਤੇ ਦਿਨੀਂ ਹਿਮਾਚਲ ਦੇ ਬੱਦੀ ਵਿਚ ਵਾਪਰੇ ਇਕ ਹਾਦਸੇ ਵਿਚ ਗੰਭੀਰ ਜ਼ਖਮੀਂ ਹੋ ਗਏ ਸੀ। ਇਸ ਵੇਲੇ ਉਹ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਰਾਜਵੀਰ ਜਵੰਦਾ ਦੇ ਸਿਰ ਤੇ ਰੀੜ੍ਹ ਦੀ ਹੱਡੀ ’ਚ ਸੱਟਾਂ ਲੱਗੀਆਂ ਹਨ। ਹਸਪਤਾਲ ਲਿਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਦਿਲਾ ਦਾ ਦੌਰਾ ਵੀ ਪਿਆ ਹੈ। ਉਨ੍ਹਾਂ ਨੂੰ ਇਸ ਵੇਲੇ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਜਾ ਵੜਿੰਗ ਦੇ ਭਰੋਸੇ ਤੋਂ ਬਾਅਦ ਮੇਲਾ ਹੋਇਆ ਸ਼ੁਰੂ, ਧਰਨਾ ਹਟਾਇਆ ਗਿਆ
NEXT STORY