ਲੁਧਿਆਣਾ (ਵੈੱਬ ਡੈਸਕ, ਰਾਕੇਸ਼, ਤਰੁਣ) : ਇੱਥੇ ਥਾਣਾ ਦਰੇਸੀ ਦੇ ਇਲਾਕੇ 'ਚ ਸੜਕ 'ਤੇ ਤੇਲ ਵਾਲਾ ਟੈਂਕਰ ਪਲਟਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਦੌਰਾਨ ਇਕ ਵਿਅਕਤੀ ਦੇ ਗੰਭੀਰ ਜ਼ਖਮੀ ਹੋਣ ਦੀ ਵੀ ਸੂਚਨਾ ਹੈ।
ਇਹ ਵੀ ਪੜ੍ਹੋ : ਜਵਾਨ ਧੀ ਨਾਲ ਸਭ ਹੱਦਾਂ ਟੱਪ ਗਿਆ ਕਲਯੁਗੀ ਪਿਓ, ਕਿਤੇ ਗਰਭਵਤੀ ਨਾ ਹੋ ਜਾਵੇ, ਕਰਦਾ ਰਿਹਾ ਇਹ ਕਾਂਡ
ਜਾਣਕਾਰੀ ਮੁਤਾਬਕ ਜਦੋਂ ਰਿਫਾਇੰਡ ਤੇਲ ਨਾਲ ਭਰਿਆ ਟੈਂਕਰ ਪੁਲ ਤੋਂ ਹੇਠਾਂ ਉਤਰ ਰਿਹਾ ਸੀ ਤਾਂ ਟੈਂਕਰ ਬੇਕਾਬੂ ਹੋ ਗਿਆ, ਜਿਸ ਕਾਰਨ ਟੈਂਕਰ ਪਲਟ ਗਿਆ ਅਤੇ ਸਾਰਾ ਤੇਲ ਸੜਕ 'ਤੇ ਰੁੜ੍ਹ ਗਿਆ।
ਇਹ ਵੀ ਪੜ੍ਹੋ : CTET ਦੇਣ ਵਾਲੇ ਪ੍ਰੀਖਿਆਰਥੀਆਂ ਲਈ ਜ਼ਰੂਰੀ ਖ਼ਬਰ, ਇਨ੍ਹਾਂ ਗੱਲਾਂ ਦਾ ਰੱਖਣਾ ਪਵੇਗਾ ਖ਼ਾਸ ਧਿਆਨ
ਇਸ ਦੌਰਾਨ ਸੜਕ 'ਤੇ ਸੈਰ ਕਰ ਰਿਹਾ ਵਿਅਕਤੀ ਇਸ ਦੀ ਲਪੇਟ 'ਚ ਆ ਗਿਆ ਅਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਹਨ। ਇਸ ਘਟਨਾ ਮਗਰੋਂ ਸੜਕ 'ਤੇ ਭਾਰੀ ਟ੍ਰੈਫਿਕ ਜਾਮ ਲੱਗ ਗਿਆ। ਰਾਹਤ ਵਾਲੀ ਗੱਲ ਇਹ ਰਹੀ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਸੜਕ 'ਤੇ ਟ੍ਰੈਫਿਕ ਘੱਟ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਹੜ੍ਹਾਂ ਦੇ ਮੱਦੇਨਜ਼ਰ ਰੇਲ ਵਿਭਾਗ ਨੇ ਇਸ ਟਰੈਕ 'ਤੇ ਰੋਕੀ ਰੇਲ ਆਵਾਜਾਈ
NEXT STORY