ਲੁਧਿਆਣਾ (ਬੇਰੀ)- ਲੁਧਿਆਣਾ ਦੇ ਛੱਤਰੀ ਚੌਕ 'ਚ ਭਿਆਨਕ ਹਾਦਸਾ ਹੋ ਗਿਆ, ਜਿੱਥੇ ਲਾਲ ਬੱਤੀ 'ਤੇ ਰੁਕਣ ਸਮੇਂ ਪਿੱਛੇ ਤੋਂ ਆ ਰਹੇ ਇੱਕ ਬੈਟਰੀ ਆਟੋ ਨੇ ਇੱਕ ਐਕਟਿਵਾ ਸਵਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਐਕਟਿਵਾ ਸਵਾਰ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ।
ਲੋਕਾਂ ਨੇ ਤੁਰੰਤ ਉਸ ਨੂੰ ਚੁੱਕ ਕੇ ਨਜ਼ਦੀਕੀ ਹਸਪਤਾਲ ਪਹੁੰਚਾਇਆ। ਸੂਚਨਾ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਸ ਵੀ ਪਹੁੰਚ ਗਈ। ਨੌਜਵਾਨ ਦੀ ਹਾਲਤ ਨਾਜ਼ੁਕ ਸੀ ਤੇ ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ ਹੈ।
ਇਹ ਵੀ ਪੜ੍ਹੋ- ਬਾਜਵਾ ਤੋਂ ਬਾਅਦ ਹੁਣ ਚਰਨਜੀਤ ਚੰਨੀ ਪਹੁੰਚੇ ਸੁੰਦਰ ਸ਼ਾਮ ਅਰੋੜਾ ਦੇ ਘਰ, ਕੀ ਜਲਦੀ ਫੜਨਗੇ ਕਾਂਗਰਸ ਦਾ 'ਹੱਥ' ?
ਜਾਣਕਾਰੀ ਅਨੁਸਾਰ ਇਹ ਘਟਨਾ ਛੱਤਰੀ ਚੌਕ ਵਿਖੇ ਵਾਪਰੀ। ਲਾਲ ਬੱਤੀ ਹੋਣ ਕਾਰਨ ਗੱਡੀਆਂ ਅਚਾਨਕ ਰੁਕ ਗਈਆਂ। ਜਦਕਿ ਐਕਟਿਵਾ ਸਵਾਰ ਨੌਜਵਾਨ ਪਿੱਛੋ ਆ ਰਿਹਾ ਸੀ ਨਾਲ ਹੀ ਇੱਕ ਬੈਟਰੀ ਵਾਲਾ ਆਟੋ ਵੀ ਆ ਰਿਹਾ ਸੀ। ਚੌਕ ਨੇੜੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਅਤੇ ਉਹ ਹੇਠਾਂ ਡਿੱਗ ਗਈ।
ਇਸ ਦੌਰਾਨ ਬੈਟਰੀ ਵਾਲਾ ਆਟੋ ਵੀ ਪਲਟ ਗਿਆ ਅਤੇ ਐਕਟਿਵਾ ਸਵਾਰ 'ਤੇ ਜਾ ਡਿੱਗਿਆ। ਹਾਦਸਾ ਹੁੰਦਾ ਦੇਖ ਰਾਹਗੀਰਾਂ ਨੇ ਆਟੋ ਨੂੰ ਚੁੱਕ ਕੇ ਨੌਜਵਾਨ ਨੂੰ ਹੇਠੋਂ ਕੱਢਿਆ ਪਰ ਉਸ ਦੀ ਹਾਲਤ ਬਹੁਤ ਖ਼ਰਾਬ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- NEET ਪੇਪਰ ਲੀਕ ਮਾਮਲੇ 'ਚ ਵੱਡਾ ਖੁਲਾਸਾ, ਮੁਲਜ਼ਮਾਂ ਨੇ ਕਬੂਲੀ 'ਵਿਚੋਲਿਆਂ' ਨੂੰ 30-30 ਲੱਖ ਰੁਪਏ ਦੇਣ ਦੀ ਗੱਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
''ਹਿਮਾਚਲ 'ਚ ਪੰਜਾਬੀ ਭਾਈਚਾਰੇ ਨਾਲ ਹੋ ਰਹੀ ਬਦਸਲੂਕੀ ਬਰਦਾਸ਼ਤ ਨਹੀਂ ਕਰਾਂਗੇ'' : ਹਰਜਾਪ ਸੰਘਾ
NEXT STORY