ਸ੍ਰੀ ਕੀਰਤਪੁਰ ਸਾਹਿਬ (ਚੋਵੇਸ਼ ਲਟਾਵਾ) : ਕੀਰਤਪੁਰ-ਮਨਾਲੀ ਫੋਰਲੇਨ 'ਤੇ ਹਰਿਆਣਾ ਰੋਡਵੇਜ਼ ਦੀ ਬੱਸ ਜੇਸੀਬੀ ਦੇ ਪਿੱਛੇ ਟਕਰਾ ਗਈ। ਇਹ ਹਾਦਸਾ ਫੋਰਲੇਨ, ਕੈਂਚੀ ਮੋਡ ਦੀ ਪਹਿਲੀ ਸੁਰੰਗ ਨੇੜੇ ਵਾਪਰਿਆ, ਜਿਸ ਵਿੱਚ ਸਵਾਰੀਆਂ ਵਾਲ-ਵਾਲ ਬਚ ਗਈਆਂ। ਬੱਸ ਕੀਰਤਪੁਰ ਤੋਂ ਮਨਾਲੀ ਵੱਲ ਜਾ ਰਹੀ ਸੀ। ਹਰਿਆਣਾ ਬੱਸ ਡਰਾਈਵਰ ਮੁਤਾਬਕ ਸੁਰੰਗ ਦੇ ਅੰਦਰ ਉੱਡਦੀ ਧੂੜ ਕਾਰਨ ਉਸ ਨੂੰ ਅੱਗੇ ਕੁਝ
ਦਿਖਾਈ ਨਹੀਂ ਦਿੱਤਾ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ : ਨਿਊਜ਼ੀਲੈਂਡ 'ਚ 16 ਸਾਲ ਦੇ ਬੱਚਿਆਂ ਨੂੰ ਮਿਲੇਗਾ ਵੋਟ ਦਾ ਅਧਿਕਾਰ, ਸਰਕਾਰ ਨੇ ਸੰਸਦ 'ਚ ਪੇਸ਼ ਕੀਤਾ ਬਿੱਲ
ਜਦਕਿ ਫੋਰਲੇਨ ਕੰਪਨੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰਿਆਣਾ ਰੋਡਵੇਜ਼ ਦੇ ਡਰਾਈਵਰ ਤੇਜ਼ ਰਫ਼ਤਾਰ ਨਾਲ ਬੱਸ ਚਲਾਉਂਦੇ ਹਨ ਅਤੇ ਬਾਅਦ ਵਿੱਚ ਇਸ ਦਾ ਦੋਸ਼ ਦੂਜਿਆਂ 'ਤੇ ਮੜ੍ਹ ਦਿੰਦੇ ਹਨ। ਘਟਨਾ ਵਿੱਚ ਬੱਸ ਦਾ ਅਗਲਾ ਸ਼ੀਸ਼ਾ ਵੀ ਚਕਨਾਚੂਰ ਹੋ ਗਿਆ। ਸਵਾਰੀਆਂ ਨੂੰ ਬਾਅਦ ਵਿੱਚ ਕਿਸੇ ਹੋਰ ਬੱਸ ਰਾਹੀਂ ਅੱਗੇ ਮੰਜ਼ਿਲ ਵੱਲ ਭੇਜ ਦਿੱਤਾ ਗਿਆ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
DGP ਨੇ ਫੀਲਡ ਅਫ਼ਸਰਾਂ ਨੂੰ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਲਈ ਵੱਡੇ ਪੱਧਰ ’ਤੇ ਕਾਰਵਾਈ ਕਰਨ ਦੇ ਦਿੱਤੇ ਹੁਕਮ
NEXT STORY