ਅਬੋਹਰ (ਸੁਨੀਲ) : ਸਰਦੀ ਦੇ ਮੌਸਮ ਦੀ ਪਹਿਲੀ ਧੁੰਦ ’ਚ ਉਪ-ਮੰਡਲ ’ਚ ਦੋ ਗੰਭੀਰ ਸੜਕ ਹਾਦਸੇ ਵਾਪਰ ਗਏ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੋ ਕਾਰਾਂ ਅਤੇ ਇਕ ਟਰੱਕ ਨੁਕਸਾਨਿਆ ਗਿਆ। ਸੂਚਨਾ ਮਿਲਣ ’ਤੇ ਸਬੰਧਿਤ ਪੁਲਸ ਮੌਕੇ ’ਤੇ ਪੁੱਜੀ ਅਤੇ ਹਾਦਸੇ ਦਾ ਸ਼ਿਕਾਰ ਹੋਏ ਵਾਹਨਾਂ ਨੂੰ ਹਾਈਡਰਾਂ ਦੀ ਮਦਦ ਨਾਲ ਸੜਕ ਕਿਨਾਰੇ ਖੜ੍ਹਾ ਕੀਤਾ। ਜਾਣਕਾਰੀ ਅਨੁਸਾਰ ਸਥਾਨਕ ਅਬੋਹਰ-ਸ਼੍ਰੀਗੰਗਾਨਗਰ ਰੋਡ ’ਤੇ ਪੈਂਦੇ ਪਿੰਡ ਕੱਲਰਖੇੜਾ ਦੇ ਪੁਲ ’ਤੇ ਬੀਤੀ ਦੇਰ ਰਾਤ ਲੱਕੜਾਂ ਨਾਲ ਭਰੀ ਟਰਾਲੀ ਖ਼ਰਾਬ ਹੋਣ ਕਾਰਨ ਇਸ ਦਾ ਡਰਾਈਵਰ ਟਰਾਲੀ ਨੂੰ ਸੜਕ ਕਿਨਾਰੇ ਛੱਡ ਕੇ ਕਿਤੇ ਚਲਾ ਗਿਆ।
ਰਾਤ ਕਰੀਬ 2.30 ਵਜੇ ਜੋਧਪੁਰ ਦੇ ਫਲੋਦੀ ਤੋਂ ਅੰਮ੍ਰਿਤਸਰ ਵੱਲ ਲੂਣ ਲੈ ਕੇ ਜਾ ਰਹੇ ਟਰੱਕ ਦਾ ਡਰਾਈਵਰ ਅਯੂਬ ਖਾਨ ਜਦੋਂ ਉਕਤ ਪਿੰਡ ਦੇ ਪੁਲ ’ਤੇ ਪੁੱਜਾ ਤਾਂ ਸੰਘਣੀ ਧੁੰਦ ਕਾਰਨ ਸੜਕ ’ਤੇ ਖੜ੍ਹੀ ਟਰਾਲੀ ਨੂੰ ਦੇਖ ਨਾ ਸਕਿਆ ਅਤੇ ਉਸ ਦਾ ਟਰੱਕ ਟਰਾਲੀ ਨਾਲ ਟਕਰਾ ਗਿਆ। ਜਿਸ ਕਾਰਨ ਟਰੱਕ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜਦ ਕਿ ਅਯੂਬ ਖਾਨ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਇਕ ਹੋਰ ਘਟਨਾ ’ਚ ਸਵੇਰੇ ਫਾਜ਼ਿਲਕਾ ਕਿੱਲਿਆਂਵਾਲੀ ਬਾਈਪਾਸ ’ਤੇ ਧੁੰਦ ਕਾਰਨ ਇਕ ਬਲੈਰੋ ਗੱਡੀ ਇਕ ਕਾਰ ਨਾਲ ਟਕਰਾ ਗਈ। ਜਿਸ ਕਾਰਨ ਇਹ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ।
ਪੈਨ ਕਾਰਡ ਸਮੇਤ ਇਨ੍ਹਾਂ ਦਸਤਾਵੇਜ਼ਾਂ ਨਾਲ ਵੀ ਪਾਈ ਜਾ ਸਕੇਗੀ ਵੋਟ: ਡਿਪਟੀ ਕਮਿਸ਼ਨਰ
NEXT STORY