ਫਰੀਦਕੋਟ (ਜਗਤਾਰ) : ਫਰੀਦਕੋਟ ਦੇ ਪਿੰਡ ਢੈਪਈ 'ਚ ਇਕ ਦਲਿਤ ਪਰਿਵਾਰ ਨਾਲ ਸੰਬੰਧਤ ਬੱਚੇ ਨੂੰ ਮੋਬਾਇਲ ਦੀ ਕਥਿਤ ਚੋਰੀ ਦਾ ਇਲਜ਼ਾਮ ਲਗਾ ਕੇ ਕੁਝ ਲੋਕਾਂ ਨੇ ਪਹਿਲਾਂ ਇਸ ਨੂੰ ਘਰੋਂ ਅਗਵਾ ਕਰ ਲਿਆ ਅਤੇ ਫਿਰ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਖੇਤਾਂ 'ਚ ਸੁੱਟ ਦਿੱਤਾ। ਇਸ ਮਾਮਲੇ 'ਤੇ ਗੱਲ ਕਰਦਿਆਂ ਜਾਂਚ ਅਧਿਕਾਰੀ ਜਗਪਾਲ ਸਿੰਘ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਮਾਸੂਮ ਬੱਚਿਆਂ ਦੇ ਸਰੀਰਕ ਸ਼ੋਸ਼ਣ ਅਤੇ ਉਨ੍ਹਾਂ ਨਾਲ ਕੁੱਟਮਾਰ ਦੀਆਂ ਵੀਡੀਓ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਅਤੇ ਅਜਿਹੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨਾ ਹੋਣ ਦੇ ਚੱਲਦੇ ਮਾਸੂਮਾਂ 'ਤੇ ਤਸ਼ਦੱਦ ਦੇ ਮਾਮਲੇ ਪੰਜਾਬ ਅੰਦਰ ਲਗਾਤਾਰ ਵੱਧ ਰਹੇ ਹਨ। ਲੋੜ ਹੈ ਅਜਿਹੇ ਮਾਮਲਿਆਂ 'ਚ ਸਖਤੀ ਵਰਤਣਦੀ।
ਪਟਿਆਲਾ : ਸਰਕਾਰੀ ਸਕੂਲ ਨੂੰ ਲੋਕਾਂ ਨੇ ਲਗਾਇਆ ਤਾਲਾ (ਵੀਡੀਓ)
NEXT STORY