ਚੰਡੀਗੜ੍ਹ (ਸੁਸ਼ੀਲ ਰਾਜ) : ਪੁਲਸ ਨੇ ਸੈਕਟਰ-47 ਦੇ ਗੁਰਦੁਆਰੇ ਨੇੜਿਓਂ ਫੋਨ ਖੋਹਣ ਦੇ ਮਾਮਲੇ 'ਚ ਫ਼ਰਾਰ ਹੋਏ ਬੁੜੈਲ ਜੇਲ੍ਹ ਦੇ ਮੁਲਾਜ਼ਮ ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫੜ੍ਹੇ ਗਏ ਮੁਲਜ਼ਮ ਦੀ ਪਛਾਣ ਹਰਸ਼ ਕੁਮਾਰ ਵਜੋਂ ਹੋਈ ਹੈ। ਸੈਕਟਰ-31 ਥਾਣੇ ਦੀ ਪੁਲਸ ਨੇ ਮੁਲਜ਼ਮ ਕੋਲੋਂ ਖੋਹਿਆ ਫੋਨ ਬਰਾਮਦ ਕਰਕੇ ਹਰਸ਼ ਕੁਮਾਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਨੂੰ ਇੱਕ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲਸ ਮੁਲਜ਼ਮਾਂ ਤੋਂ ਹੋਰ ਵਾਰਦਾਤਾਂ ਬਾਰੇ ਪੁੱਛਗਿੱਛ ਕਰ ਰਹੀ ਹੈ।
ਸੈਕਟਰ-31 ਥਾਣੇ ਦੇ ਇੰਚਾਰਜ ਰਾਮਰਤਨ ਸ਼ਰਮਾ ਨੇ 20 ਨਵੰਬਰ ਨੂੰ ਸੈਕਟਰ-47 ਦੇ ਗੁਰਦੁਆਰੇ ਨੇੜੇ ਵਾਪਰੇ ਸਨੈਚਿੰਗ ਮਾਮਲੇ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਵਿਸ਼ੇਸ਼ ਟੀਮ ਬਣਾਈ ਸੀ। ਮਾਮਲੇ ਦੀ ਜਾਂਚ ਕਰਦੇ ਹੋਏ ਪੁਲਸ ਟੀਮ ਨੇ ਸਨੈਚਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਹਰਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮ ਦਾ ਪਿਤਾ ਬੁੜੈਲ ਜੇਲ ਵਿਚ ਮੁਲਾਜ਼ਮ ਹੈ। ਪੁਲਸ ਨੇ ਉਸ ਕੋਲੋਂ ਖੋਹਿਆ ਫੋਨ ਬਰਾਮਦ ਕਰ ਲਿਆ।
ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਇਸ ਗੰਭੀਰ ਸੰਕਟ ’ਚ ਸੂਬਾ
NEXT STORY