ਲੁਧਿਆਣਾ (ਰਾਜ) : ਪਿੰਡ ਗੋਬਿੰਦਗੜ੍ਹ ਦੇ ਨੇੜੇ ਈ-ਰਿਕਸ਼ਾ ’ਤੇ ਚੋਰੀਸ਼ੁਦਾ ਟੁੱਲੂ ਪੰਪ ਲੈ ਜਾ ਰਹੇ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ। ਮੁਲਜ਼ਮ ਪਿੰਡ ਗੋਬਿੰਦਗੜ੍ਹ ਦਾ ਰਹਿਣ ਵਾਲਾ ਪਵਨ ਕੁਮਾਰ ਹੈ। ਉਸ ਦੇ ਕੋਲੋ ਚੋਰੀਸ਼ੁਦਾ ਟੁੱਲੂ ਪੰਪ ਅਤੇ ਵਾਰਦਾਤ ’ਚ ਵਰਤਿਆ ਜਾਣ ਵਾਲਾ ਈ-ਰਿਕਸ਼ਾ ਬਰਾਮਦ ਕੀਤਾ ਹੈ।
ਥਾਣਾ ਫੋਕਲ ਪੁਆਇੰਟ ’ਚ ਮੁਲਜ਼ਮ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏੇ ਬਲਵੀਰ ਸਿੰਘ ਨੇ ਦੱਸਿਆ ਉਹ ਪੁਲਸ ਪਾਰਟੀ ਦੇ ਨਾਲ ਨਾਕਾਬੰਦੀ ’ਤੇ ਸੀ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਿਆ ਕਿ ਮੁਲਜ਼ਮ ਪਵਨ ਕੁਮਾਰ ਚੋਰੀਆਂ ਕਰਨ ਦਾ ਆਦਿ ਹੈ, ਜੋ ਕਿ ਚੋਰੀਸ਼ੁਦਾ ਸਮਾਨ ਵੇਚਣ ਜਾ ਰਿਹਾ ਹੈ। ਪੁਲਸ ਨੇ ਨਾਕਾਬੰਦੀ ਕਰ ਮੁਲਜ਼ਮ ਨੂੰ ਫੜ੍ਹ ਲਿਆ। ਮੁਲਜ਼ਮ ਈ-ਰਿਕਸ਼ਾ ’ਤੇ ਸੀ ਅਤੇ ਉਸਦੀ ਈ-ਰਿਕਸ਼ਾ ’ਚ ਇਕ ਟੁੱਲੂ ਪੰਪ ਪਿਆ ਹੋਇਆ ਸੀ, ਜੋ ਕਿ ਉਸ ਨੇ ਚੋਰੀ ਕੀਤਾ ਹੋਇਆ ਸੀ। ਉਹ ਉਸਨੂੰ ਵੇਚਣ ਜਾ ਰਿਹਾ ਸੀ। ਪੁਲਸ ਨੇ ਉਸਨੂੰ ਤੁਰੰਤ ਫੜ੍ਹ ਲਿਆ।
ਭਾਰੀ ਮੀਂਹ ਦਾ ਕਹਿਰ, ਮਕਾਨ ਦੀ ਛੱਤ ਡਿੱਗਣ ਕਾਰਨ ਬਜ਼ੁਰਗ ਵਿਅਕਤੀ ਲੱਤ ਅਤੇ ਰੀੜ ਦੀ ਹੱਡੀ ਟੁੱਟੀ
NEXT STORY