ਲੁਧਿਆਣਾ (ਸੇਠੀ)-ਡਾਇਰੈਕਟੋਰੇਟ ਆਫ਼ ਰੈਵੇਨਿਊ (ਡੀ. ਆਰ. ਆਈ.) ਵਿਭਾਗ ਨੇ ਐਕਸਪੋਰਟ ਫਰਾਡ ਦਾ ਪਰਦਾਫਾਸ਼ ਕਰਦਿਆਂ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ | ਦੱਸ ਦੇਈਏ ਕਿ ਮੁੱਖ ਦੋਸ਼ੀ ਇਰਫਾਨ ਰਸ਼ੀਦ ਖਾਨ ਵੱਲੋਂ ਕੁੱਲ 200 ਕਰੋੜ ਰੁਪਏ ਦਾ ਐਕਸਪੋਰਟ ਕੀਤਾ ਗਿਆ ਸੀ, ਜਿਸ ਵਿੱਚ ਕਰੀਬ 30 ਕਰੋੜ ਦੇ ਡਰਾਅ ਬੈਕ ਅਤੇ ਹੋਰ ਐਕਸਪੋਰਟ ਇੰਸੈਂਟਿਵ ਦਾ ਫਾਇਦਾ ਉਠਾ ਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਇਆ ਗਿਆ ਸੀ। ਇਹ ਕਾਰਵਾਈ ਅਡੀਸ਼ਨਲ ਡਾਇਰੈਕਟੋਰੇਟ ਜਨਰਲ ਨਿਤਿਨ ਸੈਣੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕੀਤੀ ਗਈ, ਜਦਕਿ ਟੀਮ ਦੇ ਹੋਰ ਮੈਂਬਰ ਵੀ ਮੌਜੂਦ ਰਹੇ। ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਰਫਾਨ ਰਾਸ਼ਿਦ ਖਾਨ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕੀਵ ਛੱਡ ਕੇ ਜਾ ਰਹੇ ਅਪਾਹਜ, ਅਨਾਥ ਲੋਕਾਂ ਨੂੰ ਪੋਲੈਂਡ ਤੇ ਹੰਗਰੀ ਦੇ ਰਿਹਾ ਸ਼ਰਨ
ਇਹ ਵੀ ਜਾਣਕਾਰੀ ਮਿਲੀ ਹੈ ਕਿ ਉਕਤ ਦੋਸ਼ੀ ਦੇ ਨਾਂ 'ਤੇ ਇਕ ਫਰਮ ਹੈ, ਜਦਕਿ ਬਾਕੀ ਤਿੰਨ ਫਰਮਾਂ ਜੋ ਉਸ ਦੇ ਰਿਸ਼ਤੇਦਾਰਾਂ ਦੇ ਨਾਂ 'ਤੇ ਹਨ, ਵੀ ਖੁਦ ਰਾਸ਼ਿਦ ਖਾਨ ਵੱਲੋਂ ਚਲਾਈਆਂ ਜਾ ਰਹੀਆਂ ਸਨ। ਜਾਂਚ ਦੌਰਾਨ ਰਾਸ਼ਿਦ ਖਾਨ ਨੇ ਆਪਣੇ ਬਿਆਨਾਂ ਵਿੱਚ ਕਬੂਲ ਕੀਤਾ ਹੈ ਕਿ ਉਹ ਸ਼੍ਰੀਨਗਰ ਅਤੇ ਦਿੱਲੀ ਤੋਂ ਦੁਬਈ ਵਿੱਚ ਕਾਰਪੇਟ ਐਕਸਪੋਰਟ ਕਰਦਾ ਸੀ, ਜਿਸ ਵਿੱਚ ਉਸ ਨੇ ਮਿਸ ਘੋਸ਼ਿਤ ਕਾਰਪੇਟਸ ਬਰਾਮਦ ਕਰਕੇ ਕਰੋੜਾਂ ਰੁਪਏ ਦੇ ਐਕਸਪੋਰਟ ਇੰਸੈਂਟਿਵ ਦਾ ਗਬਨ ਕੀਤਾ ਹੈ, ਜਿਸ ਤੋਂ ਸਪੱਸ਼ਟ ਹੈ ਕਿ ਇਹ ਮਾਮਲਾ ਡਰਾਅ ਬੈਕ ਅਤੇ ਹੋਰ ਬਰਾਮਦ ਰਿਆਇਤਾਂ ਦੀ ਧੋਖਾਧੜੀ ਦਾ ਹੈ। ਫਿਲਹਾਲ ਰਾਸ਼ਿਦ ਖਾਨ ਨਿਆਇਕ ਹਿਰਾਸਤ 'ਚ ਹੈ ਅਤੇ ਵਿਭਾਗ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ :ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਮੁੱਦੇ 'ਤੇ ਚੀਨ ਨੇ ਦਿੱਤੀ ਸਫ਼ਾਈ, ਕਿਹਾ-ਇਹ ਝੂਠੀ ਰਿਪੋਰਟ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਕਸ਼ਮੀਰ ਤੇ ਹਿਮਾਚਲ ’ਚ ਮੁੜ ਬਰਫਬਾਰੀ, ਮੈਦਾਨੀ ਇਲਾਕਿਆਂ ’ਚ ਬੂੰਦਾਬਾਂਦੀ
NEXT STORY