ਭੋਗਪੁਰ (ਰਾਣਾ) - ਪੰਜਾਬ ਸਰਕਾਰ ਵੱਲੋਂ ਸੂਬੇ 'ਚ ਨਸ਼ਿਆ ਨੂੰ ਠੱਲ ਪਾਉਣ ਦੀਆਂ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ। ਜਿਸ ਸਦਕਾ ਜਲੰਧਰ ਸ਼ਹਿਰ ਦੀ ਪੁਲਸ ਵੱਲੋਂ ਸ਼ਨੀਵਾਰ ਨੂੰ ਨਸ਼ੀਲੇ ਪਦਾਰਥਾਂ ਅਤੇ ਨਜਾਇਜ਼ ਸ਼ਰਾਬ ਦੇ ਵੱਖ-ਵੱਖ ਮਾਮਲਿਆਂ 'ਚ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਗੁਰਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪੁਲਸ ਪਾਰਟੀ ਨਾਲ ਗਸ਼ਤ ਦੌਰਾਨ ਪ੍ਰਕਾਸ਼ ਆਈਸ ਕਰੀਮ ਚੋਂਕ ਮੁੱਹਲਾ ਅਬਾਦਪੁਰਾ ਜਲੰਧਰ ਤੋਂ ਇਕ ਦੋਸ਼ੀ ਨੂੰ ਕਾਬੂ ਕੀਤਾ ਹੈ। ਉਕਤ ਵਿਅਕਤੀ ਦੀ ਪਛਾਣ ਸੋਨੂੰ ਪੁੱਤਰ ਅਸ਼ਵਨੀ ਕੁਮਾਰ ਤੋਂ ਹੋਈ ਹੈ, ਦੀ ਤਲਾਸ਼ੀ ਲੈਣ 'ਤੇ ਉਸ ਤੋਂ 990 ਨਸ਼ੀਲੇ ਕੈਪਸੂਲ ਅਤੇ 80 ਗੋਲੀਆ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਕੈਪਸੂਲ ਅਤੇ ਗੋਲੀਆਂ ਕਿਥੋ ਲੈ ਕੇ ਅਤੇ ਕਿਸ ਨੂੰ ਸਪਲਾਈ ਕਰਦਾ ਸੀ।
ਅਜਿਹਾ ਮਾਮਲਾ ਜਲੰਧਰ ਦੇ ਇਕ ਹੋਰ ਥਾਂ ਦਾ ਹੈ ਜਿਥੇ ਜਲੰਧਰ ਦੇ ਮੁੱਖ ਅਫਸਰ ਏ. ਐੱਸ. ਆਈ. ਤਰਸੇਮ ਲਾਲ ਨੇ ਪੁਲਸ ਪਾਰਟੀ ਨਾਲ ਜੋਨੀ ਪੁੱਤਰ ਚੰਦਰਭਾਨ ਨੂੰ ਕਾਬੂ ਕੀਤਾ ਹੈ, ਜਿਸ ਤੋਂ 3 ਪੇਟੀਆ ਨਜਾਇਜ਼ ਸ਼ਰਾਬ ਬਰਾਮਦ ਕਰਕੇ ਮਾਮਲਾ ਦਰਜ ਕਰ ਦਿੱਤਾ।
ਇਸੇ ਤਰ੍ਹਾਂ ਐੱਚ. ਸੀ ਬਲਵਿੰਦਰ ਕੁਮਾਰ ਸਮੇਤ ਪੁਲਸ ਪਾਰਟੀ ਨੇ ਖਾਲਸਾ ਸਕੂਲ ਨੇੜੇ ਟੀ-ਪੁਆਇੰਟ ਨਕੋਦਰ ਰੋਡ ਜਲੰਧਰ 'ਤੇ ਨਾਕਾਬੰਦੀ ਦੌਰਾਨ ਸੰਨੀ ਪੁੱਤਰ ਸੁੱਚਾ ਸਿੰਘ ਨੂੰ 12 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ।
ਉੱਤਰੀ ਭਾਰਤ ਦੀ ਵੱਡੀ ਦਾਣਾ ਮੰਡੀ ਰਈਆ 'ਚ ਬਾਸਮਤੀ 2445 ਤੇ ਪਰਮਲ 1445 ਰੁਪਏ ਤੱਕ ਵਿਕੀ
NEXT STORY