ਜਲੰਧਰ (ਕਸ਼ਿਸ਼)– ਮਹਾਨਗਰ ਵਿਚ ਗੈਰ-ਕਾਨੂੰਨੀ ਧੰਦਿਆਂ ਨੂੰ ਬੜ੍ਹਾਵਾ ਦੇਣ ਵਿਚ ਪੁਲਸ ਪ੍ਰਸ਼ਾਸਨ ਦੇ ਕੁਝ ਰਿਸ਼ਵਤਖੋਰ ਅਧਿਕਾਰੀਆਂ ਦਾ ਬਹੁਤ ਵੱਡਾ ਹੱਥ ਹੈ। ਜਲੰਧਰ ਸ਼ਹਿਰ ਦੇ ਹਰੇਕ ਇਲਾਕੇ ਵਿਚ ਗੈਰ-ਕਾਨੂੰਨੀ ਧੰਦੇ ਚੱਲ ਰਹੇ ਹਨ ਅਤੇ ਇਨ੍ਹਾਂ ਨੂੰ ਚਲਾਉਣ ਵਾਲਿਆਂ ਨੂੰ ਪੁਲਸ ਮਹਿਕਮੇ ਦੇ ਕੁਝ ਕਰਮਚਾਰੀਆਂ ਦੀ ਸਰਪ੍ਰਸਤੀ ਪ੍ਰਾਪਤ ਹੈ। ਇਸ ਗੱਲ ਦਾ ਸਬੂਤ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਕ ਵੀਡੀਓ ਤੋਂ ਮਿਲਦਾ ਹੈ। ਇਸ ਵੀਡੀਓ ਵਿਚ ਖ਼ੁਦ ਨੂੰ ਸੀ. ਆਈ. ਏ. ਸਟਾਫ਼ ਦਾ ਅਧਿਕਾਰੀ ਦੱਸਣ ਵਾਲਾ ਵਿਅਕਤੀ ਜੂਆ ਖੇਡ ਰਹੇ ਲੋਕਾਂ ਕੋਲੋਂ ਪੈਸੇ ਵਸੂਲਦਾ ਵਿਖਾਈ ਦੇ ਰਿਹਾ ਹੈ। ਇਸ ਵੀਡੀਓ ਵਿਚ ਜੁਆਰੀਆਂ ਅਤੇ ਖ਼ੁਦ ਨੂੰ ਸੀ. ਆਈ. ਏ. ਸਟਾਫ਼ ਦਾ ਅਧਿਕਾਰੀ ਦੱਸਣ ਵਾਲੇ ਵਿਚ ਹੋਈ ਗੱਲਬਾਤ ਸਾਫ਼ ਸੁਣਾਈ ਦੇ ਰਹੀ ਹੈ।
ਸਰਹੱਦੀ ਪਿੰਡਾਂ 'ਚ BSF ਦਾ ਸ਼ਲਾਘਾਯੋਗ ਉਪਰਾਲਾ, ਇੰਝ ਕਰ ਰਹੇ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ
ਇਹ ਹੋਈ ਗੱਲਬਾਤ
* ਜੁਆਰੀਆ : ਯਾਰੋ ਦੌੜੋ ਨਾ ਸੀ. ਆਈ. ਏ. ਦਾ ਬੰਦਾ ਪੈਹੇ ਲੈਣ ਆਇਆ ਹੈ
* ਜੁਆਰੀਆ : ਲਓ ਜਨਾਬ 300
* ਅਧਿਕਾਰੀ : ਯਾਰ ਕੱਲ ਵੀ 300 ਦਿੱਤਾ ਸੀ, ਅੱਜ ਵੀ 300
* ਜੁਆਰੀਆ : ਸਾਡੇ ਗਲ ਤਾਂ ਫਾਹ ਹੀ ਹੈ
* ਅਧਿਕਾਰੀ : ਨਾ ਦਿਓ ਮੈਂ ਕਿਹੜੀ ਕੋਠੀ ਦੀ ਨੀਂਹ ਧਰੀ ਹੈ, ਹਮੇਸ਼ਾ ਦੌੜਨ ਵਾਲੇ ਹੀ ਫਸਦੇ ਨੇ
* ਜੁਆਰੀਆ : ਆਹ ਫੜੋ 500
* ਅਧਿਕਾਰੀ : ਜਾਂਦੇ ਹੋਏ...ਐਸ਼ ਕਰੋ
ਵੱਡੇ ਅਧਿਕਾਰੀਆਂ ਨਾਲ ਵੀ ਕਰਵਾਉਂਦੇ ਹਨ ਸੈਟਿੰਗ
ਮਹਾਨਗਰ ਦੇ ਹਰ ਇਲਾਕੇ ਵਿਚ ਕੋਈ ਨਾ ਕੋਈ ਸ਼ਰਾਬ, ਚਿੱਟੇ, ਅਫ਼ੀਮ, ਦੜੇ-ਸੱਟੇ, ਜੂਆ ਵਰਗੇ ਗੈਰ-ਕਾਨੂੰਨੀ ਧੰਦੇ ਦਾ ਕਾਰੋਬਾਰ ਖੋਲ੍ਹੀ ਬੈਠਾ ਹੈ ਪਰ ਜਨਤਾ ਦੀ ਰਾਖੀ ਕਰਨ ਵਾਲੇ ਕੁਝ ਰਿਸ਼ਵਤਖੋਰ ਖ਼ਾਕੀ ਧਾਰੀਆਂ ਦਾ ਢਿੱਡ ਸਰਕਾਰ ਕੋਲੋਂ ਮਿਲਦੀ ਤਨਖ਼ਾਹ ਨਾਲ ਨਹੀਂ ਭਰਦਾ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਰਿਸ਼ਵਤਖੋਰ ਅਧਿਕਾਰੀ ਗੈਰ-ਕਾਨੂੰਨੀ ਧੰਦਾ ਕਰਨ ਵਾਲਿਆਂ ਦੀ ਵੱਡੇ ਅਧਿਕਾਰੀਆਂ ਨਾਲ ਵੀ ਸੈਟਿੰਗ ਕਰਵਾਉਂਦੇ ਹਨ, ਜਿਨ੍ਹਾਂ ਨੂੰ ਇਕ ਮਹੀਨੇ ਬਾਅਦ ਸੀਲਬੰਦ ਪੈਕੇਟ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ: ਜਿਸ ਬੋਰਵੈੱਲ 'ਚ ਡਿੱਗ ਕੇ 6 ਸਾਲਾ 'ਰਿਤਿਕ ਰੌਸ਼ਨ' ਨੇ ਗੁਆਈ ਸੀ ਜਾਨ, ਉਸ ਦੇ ਮਾਲਕ ਖ਼ਿਲਾਫ਼ ਹੋਈ ਵੱਡੀ ਕਾਰਵਾਈ
ਇਕ ਕਰਮਚਾਰੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚੋਂ ਲਿਜਾਂਦਾ ਹੈ ਰੋਜ਼ਾਨਾ 5 ਤੋਂ 7 ਹਜ਼ਾਰ
ਰੋਜ਼ਾਨਾ ਨਾਜਾਇਜ਼ ਵਸੂਲੀ ਕਰਨ ਵਾਲੇ ਹਨ ਕਈ ਖ਼ਾਕੀਧਾਰੀ
ਪਤਾ ਲੱਗਾ ਹੈ ਕਿ ਇਕ ਮੁਲਜ਼ਮ ਕੋਲੋਂ 500 ਤੋਂ 1000 ਰੁਪਏ ਤੱਕ ਲੈਣ ਵਾਲਾ ਪੁਲਸ ਕਰਮਚਾਰੀ ਸ਼ਹਿਰ ਦੇ ਕਈ ਇਲਾਕਿਆਂ ਵਿਚ ਜਾਂਦਾ ਹੈ ਅਤੇ ਉਹ ਲਗਭਗ 8 ਤੋਂ 10 ਮੁਲਜ਼ਮਾਂ ਕੋਲੋਂ ਉਕਤ ਰਾਸ਼ੀ ਇਕੱਠੀ ਕਰਦਾ ਹੈ। ਇਸ ਤਰ੍ਹਾਂ ਕਈ ਪੁਲਸ ਵਾਲੇ ਕਰਦੇ ਹਨ ਅਤੇ ਇਕ ਰਿਸ਼ਵਤਖੋਰ ਕਰਮਚਾਰੀ ਹੀ ਰੋਜ਼ਾਨਾ ਲਗਭਗ 5 ਤੋਂ 7 ਹਜ਼ਾਰ ਰੁਪਏ ਇਨ੍ਹਾਂ ਮੁਲਜ਼ਮਾਂ ਕੋਲੋਂ ਇਕੱਠੇ ਕਰਦਾ ਹੈ। ਇਸ ਤਰ੍ਹਾਂ ਸ਼ਹਿਰ ਵਿਚ ਕਈ ਪੁਲਸ ਕਰਮਚਾਰੀ ਸਰਕਾਰੀ ਤਨਖ਼ਾਹ ਤੋਂ ਇਲਾਵਾ ਰੋਜ਼ਾਨਾ ਉਕਤ ਰਾਸ਼ੀ ਨਾਜਾਇਜ਼ ਢੰਗ ਨਾਲ ਇਕੱਠੀ ਕਰਕੇ ਮੁਲਜ਼ਮਾਂ ਨੂੰ ਸਰਪ੍ਰਸਤੀ ਦੇ ਰਹੇ ਹਨ। ਇਕ ਵਾਇਰਲ ਵੀਡੀਓ ਵਿਚ ਇਕ ਪੁਲਸ ਕਰਮਚਾਰੀ ਇਹ ਤੱਕ ਕਹਿੰਦਾ ਪਾਇਆ ਗਿਆ ਕਿ ਉਸ ਨੇ ਕਈ ਸਾਲਾਂ ਤੋਂ ਆਪਣੇ ਬੈਂਕ ਖ਼ਾਤੇ ਵਿਚੋਂ ਤਨਖ਼ਾਹ ਹੀ ਨਹੀਂ ਕਢਵਾਈ।
ਰੇਡ ਦੀ ਪਹਿਲਾਂ ਹੀ ਦੇ ਦਿੱਤੀ ਜਾਂਦੀ ਹੈ ਸੂਚਨਾ
ਇਨ੍ਹਾਂ ਗੈਰ-ਕਾਨੂੰਨੀ ਧੰਦੇ ਕਰਨ ਵਾਲਿਆਂ ’ਤੇ ਕਾਰਵਾਈ ਕਰਨ ਵਾਲੇ ਈਮਾਨਦਾਰ ਅਧਿਕਾਰੀ ਜਦੋਂ ਇਨ੍ਹਾਂ ਨੂੰ ਕਾਬੂ ਕਰਨ ਲਈ ਟੀਮ ਨਾਲ ਜਾਂਦੇ ਹਨ ਤਾਂ ਇਹ ਰਿਸ਼ਵਤਖੋਰ ਅਧਿਕਾਰੀ ਗੈਰ-ਕਾਨੂੰਨੀ ਧੰਦਾ ਕਰਨ ਵਾਲਿਆਂ ਨੂੰ ਪਹਿਲਾਂ ਹੀ ਸੂਚਨਾ ਦੇ ਦਿੰਦੇ ਹਨ, ਜਿਸ ਨਾਲ ਇਨ੍ਹਾਂ ਨੂੰ ਫੜਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।
ਇਹ ਵੀ ਪੜ੍ਹੋ: ਜਲੰਧਰ: ਪਰਿਵਾਰ ਲਈ ਕਾਲ ਬਣ ਕੇ ਆਇਆ ਮੀਂਹ, ਕੰਧ ਡਿੱਗਣ ਕਾਰਨ ਨਨਾਣ-ਭਰਜਾਈ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਦੇ ਮੁਸਾਫ਼ਰਾਂ ਲਈ ਵੱਡੀ ਖ਼ੁਸ਼ਖ਼ਬਰੀ, ਹੁਣ ਦਿੱਲੀ ਹਵਾਈ ਅੱਡੇ ਤੱਕ ਜਾਣਗੀਆਂ ਸਰਕਾਰੀ ਬੱਸਾਂ
NEXT STORY