ਚੰਡੀਗੜ੍ਹ (ਸ਼ੀਨਾ) : ਬੀਤੇ ਦਿਨ ਜਾਰੀ ਹੋਏ ਸੀ. ਬੀ. ਐੱਸ. ਏ. ਦੀ ਨਤੀਜਿਆਂ ਦੌਰਾਨ ਸੈਕਟਰ-26 ਦੀ ਰਹਿਣ ਵਾਲੀ ਕਾਫੀ ਨੇ ਬਲਾਈਂਡ ਸਕੂਲ 'ਚ 95.6 ਫ਼ੀਸਦੀ ਨੰਬਰ ਹਾਸਲ ਕਰਕੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ ਹੈ। ਦੱਸਣਯੋਗ ਹੈ ਕਿ ਕਾਫੀ 'ਤੇ 3 ਸਾਲ ਦੀ ਉਮਰ 'ਚ ਗੁਆਂਢੀਆਂ ਵਲੋਂ ਪਰਿਵਾਰਕ ਰੰਜਿਸ਼ ਦੇ ਚੱਲਦਿਆਂ ਤੇਜ਼ਾਬ ਨਾਲ ਹਮਲਾ ਕਰ ਦਿੱਤਾ ਗਿਆ ਸੀ, ਜਿਸ ਕਾਰਨ ਉਸ ਦਾ ਚਿਹਰਾ ਪੂਰੀ ਤਰ੍ਹਾਂ ਸੜ ਗਿਆ ਅਤੇ ਅੱਖਾਂ ਦੀ ਰੌਸ਼ਨੀ ਚਲੀ ਗਈ।
ਇਹ ਵੀ ਪੜ੍ਹੋ : ਗੁਰਦਾਸਪੁਰ ਦੇ ਪਿੰਡ 'ਚੋਂ ਮਿਲਿਆ ਮਿਜ਼ਾਈਲ ਦਾ ਟੁਕੜਾ! ਮੌਕੇ 'ਤੇ ਪੁੱਜੀ ਪੁਲਸ ਤੇ ਫ਼ੌਜ
ਕੁੱਝ ਸਾਲਾਂ ਦੇ ਇਲਾਜ ਤੋਂ ਬਾਅਦ ਉਸ ਨੇ 8ਵੀਂ ਜਮਾਤ 'ਚ ਪੜ੍ਹਾਈ ਸ਼ੁਰੂ ਕੀਤੀ ਅਤੇ ਪੜ੍ਹਾਈ ਨਾਲ ਅਜਿਹੀ ਸਾਂਝ ਪਾਈ ਕਿ ਅੱਜ 12ਵੀਂ ਦੀ ਪ੍ਰੀਖਿਆ ਲਈ ਰੋਜ਼ਾਨਾ 6 ਘੰਟੇ ਪੜ੍ਹਾਈ (ਖ਼ਾਸ ਰਿਕਾਰਡਿੰਗ ਰਾਹੀਂ) ਕਰਕੇ ਅਤੇ ਹਿਊਮੈਨਿਟੀ ਸਟਰੀਮ ਵਿੱਚ 98 ਫ਼ੀਸਦੀ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ। ਉਸਨੇ ਦੱਸਿਆ ਕਿ ਉਸਦੇ ਪਿਤਾ ਹਰਿਆਣਾ ਸਕੱਤਰ ਦਫ਼ਤਰ 'ਚ ਚਪੜਾਸੀ ਹਨ ਅਤੇ ਮਾਤਾ ਘਰੇਲੂ ਹਨ।
ਇਹ ਵੀ ਪੜ੍ਹੋ : ਬਜ਼ੁਰਗਾਂ ਨੂੰ ਮਿਲਣ ਜਾ ਰਹੀ ਵੱਡੀ ਖ਼ੁਸ਼ਖ਼ਬਰੀ, ਸਿਹਤ ਵਿਭਾਗ ਲਿਆ ਰਿਹਾ ਨਵੀਂ ਯੋਜਨਾ
ਉਸਦਾ ਛੋਟਾ ਭਰਾ 10ਵੀਂ ਦੀ ਪੜ੍ਹਾਈ ਕਰ ਰਿਹਾ ਹੈ। ਆਪਣੇ ਭਵਿੱਖ ਦੇ ਸੁਫ਼ਨੇ ਬਾਰੇ ਬੋਲਦਿਆਂ ਉਸਨੇ ਕਿਹਾ ਕਿ ਉਹ ਦਿੱਲੀ ਯੂਨੀਵਰਸਿਟੀ ਤੋਂ ਬੀ. ਏ. ਪੋਲ ਸਾਇੰਸ ਆਨਰਜ਼ ਦੀ ਪੜ੍ਹਾਈ ਕਰਨਾ ਚਾਹੁੰਦੀ ਹੈ ਅਤੇ ਅੱਗੇ ਜਾ ਕੇ ਸਿਵਲ ਡਿਫੈਂਸ ਵਿੱਚ ਆਈ. ਏ. ਐੱਸ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਦੇ ਨਤੀਜੇ ਜਾਰੀ
NEXT STORY