ਚੰਡੀਗੜ੍ਹ (ਪਾਲ) : ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਤਾਜ਼ਾ ਦੌਰੇ ਦੌਰਾਨ ਸਾਹਮਣੇ ਆਈ ਇਕ ਹਕੀਕਤ ਨੇ ਸਿਹਤ ਵਿਭਾਗ ਨੂੰ ਠੋਸ ਕਦਮ ਚੁੱਕਣ ਲਈ ਮਜਬੂਰ ਕਰ ਦਿੱਤਾ। ਸ਼ਹਿਰ ਦੀ ਸਿਹਤ ਡਿਸਪੈਂਸਰੀ ਦੇ ਦੌਰੇ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਕਈ ਬਜ਼ੁਰਗ ਇਲਾਜ ਲਈ ਇਕੱਲੇ ਆਉਂਦੇ ਹਨ। ਇਸ ਪਿਛੋਕੜ ਹੇਠ ਹੁਣ ਸਿਹਤ ਵਿਭਾਗ ਨਵੀਂ ਯੋਜਨਾ ’ਤੇ ਕੰਮ ਸ਼ੁਰੂ ਕਰ ਰਿਹਾ ਹੈ, ਜੋ ਇਕੱਲੇ ਰਹਿਣ ਵਾਲੇ ਬਜ਼ੁਰਗਾਂ ਦੀ ਸੰਭਾਲ ਲਈ ਸਮਰਪਿਤ ਹੋਵੇਗੀ। ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਸੁਮਨ ਸਿੰਘ ਮੁਤਾਬਕ ਰਾਜਪਾਲ ਦੇ ਸੁਝਾਅ ’ਤੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਯੋਜਨਾ ਤਹਿਤ ਪਹਿਲਾਂ ਸ਼ਹਿਰ ’ਚ ਰਹਿ ਰਹੇ ਇਕੱਲੇ ਬਜ਼ੁਰਗਾਂ ਤੇ ਤੁਰਨ-ਫਿਰਨ ’ਚ ਅਸਮਰੱਥ ਮਰੀਜਾਂ ਦਾ ਡਾਟਾ ਤਿਆਰ ਕੀਤਾ ਜਾਵੇਗਾ, ਜਿਸ ਆਧਾਰ ’ਤੇ ਅੱਗੇ ਕਾਰਵਾਈ ਹੋਵੇਗੀ।
ਇਹ ਵੀ ਪੜ੍ਹੋ : ਫਿਰ ਲੱਗ ਗਈਆਂ ਵੱਡੀਆਂ ਪਾਬੰਦੀਆਂ! Alert ਹੋ ਜਾਣ ਲੋਕ, ਆਹ ਕੀਤਾ ਤਾਂ...
ਐਂਬੂਲੈਂਸ ਸੇਵਾ ਤੇ ਕੇਅਰ ਟੇਕਰ ਸਹੂਲਤ
ਯੋਜਨਾ ਤਹਿਤ ਬੈਡ ਰਿਡਨ ਮਰੀਜ਼ਾਂ ਤੇ ਐਮਰਜੈਂਸੀ ’ਚ ਹਸਪਤਾਲ ਨਹੀਂ ਪਹੁੰਚ ਸਕਣ ਵਾਲੇ ਬਜ਼ੁਰਗਾਂ ਲਈ ਸਮਰਪਿਤ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਜਾਵੇਗੀ। ਇਹ ਸੇਵਾ ਉਨ੍ਹਾਂ ਬਜ਼ੁਰਗਾਂ ਲਈ ਇਕ ਜੀਵਨ ਰੇਖਾ ਸਾਬਤ ਹੋਵੇਗੀ, ਜੋ ਇਕੱਲੇ ਰਹਿੰਦੇ ਹਨ। ਨਾਲ ਹੀ ਰੋਗੀ ਕਲਿਆਣ ਸਮਿਤੀ ਦੀ ਫਰਵਰੀ ’ਚ ਹੋਈ ਮੀਟਿੰਗ ਦੌਰਾਨ ਇਹ ਵੀ ਫ਼ੈਸਲਾ ਲਿਆ ਗਿਆ ਕਿ ਅਜਿਹੇ ਮਰੀਜ਼ਾਂ ਲਈ ਹਸਪਤਾਲਾਂ ’ਚ 6 ਕੇਅਰਟੇਕਰ ਜਾਂ ਅਟੈਂਡੈਂਟ ਨਿਯੁਕਤ ਕੀਤੇ ਜਾਣਗੇ। ਇਹ ਕੇਅਰਟੇਕਰ ਮਰੀਜ਼ਾਂ ਦੀ ਵ੍ਹੀਲ ਚੇਅਰ ਤੇ ਮਦਦ, ਦਵਾਈਆਂ ਲੈਣਾ ਤੇ ਲੈਬ ਟੈਸਟ ਕਰਵਾਉਣ ’ਚ ਮਦਦ ਕਰਨਗੇ।
ਐਮਰਜੈਂਸੀ ਇਲਾਜ ਮੁਫ਼ਤ, ਹੈਲਪ ਡੈਸਕ ਵੀ ਬਣਣਗੇ
ਜੀ. ਐੱਮ. ਐੱਸ. ਐੱਚ. ਹਸਪਤਾਲ ’ਚ ਪਾਇਲਟ ਆਧਾਰ ’ਤੇ ਸਾਰੇ ਐਮਰਜੈਂਸੀ ਮਰੀਜ਼ਾਂ ਲਈ 24 ਘੰਟੇ ਮੁਫ਼ਤ ਇਲਾਜ ਦੀ ਸੇਵਾ ਸ਼ੁਰੂ ਕਰਨ ਦੀ ਵੀ ਯੋਜਨਾ ਬਣ ਰਹੀ ਹੈ। ਰਜਿਸਟਰੇਸ਼ਨ ਕਾਊਂਟਰਾਂ ’ਤੇ ਡਾਟਾ ਐਂਟਰੀ ਆਪਰੇਟਰ ਨਿਯੁਕਤ ਕਰਨਾ ਵੀ ਇਸ ਯੋਜਨਾ ਦਾ ਹਿੱਸਾ ਹੋਵੇਗਾ। ਇਸ ਤੋਂ ਇਲਾਵਾ ਹਸਪਤਾਲ ’ਚ ਸਮਰਪਿਤ ਹੈਲਪ ਡੈਸਕ ਬਣਾਇਆ ਜਾਵੇਗਾ, ਜੋ ਬਜ਼ੁਰਗਾਂ ਤੇ ਨਵੇਂ ਮਰੀਜ਼ਾਂ ਨੂੰ ਵਾਰਡ, ਲੈਬ ਜਾਂ ਵਿਭਾਗ ਤੱਕ ਪਹੁੰਚਣ ’ਚ ਮਦਦ ਕਰੇਗਾ। ਇਹ ਵਿਸ਼ੇਸ਼ ਤੌਰ ’ਤੇ ਓ. ਪੀ. ਡੀ., ਗਾਇਨੀਕੋਲੋਜੀ ਤੇ ਐਮਰਜੈਂਸੀ ਵਾਰਡ ਲਈ ਲਾਗੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਲੈ ਕੇ ਵੱਡੀ ਖ਼ਬਰ! ਜਾਰੀ ਹੋ ਗਏ ਨਵੇਂ ਹੁਕਮ
ਬਜ਼ੁਰਗਾਂ ਦਾ ਡਾਟਾ ਤਿਆਰ ਕੀਤਾ ਜਾਵੇਗਾ
ਸਿਹਤ ਵਿਭਾਗ ਸ਼ਹਿਰ ’ਚ ਇਕੱਲੇ ਰਹਿਣ ਵਾਲੇ ਬਜ਼ੁਰਗਾਂ ਅਤੇ ਤੁਰਨ-ਫਿਰਨ ’ਚ ਅਸਮਰੱਥ ਮਰੀਜ਼ਾਂ ਦਾ ਡਾਟਾ ਤਿਆਰ ਕਰੇਗਾ। ਇਸ ਤੋਂ ਬਾਅਦ ਹੀ ਯੋਜਨਾ ਨੂੰ ਅੱਗੇ ਵਧਾਇਆ ਜਾਵੇਗਾ। ਇਹ ਯਕੀਨੀ ਕੀਤਾ ਜਾਵੇਗਾ ਕਿ ਬਜ਼ੁਰਗਾਂ ਨੂੰ ਐਮਰਜੈਂਸੀ ’ਚ ਕਿਸੇ ’ਤੇ ਨਿਰਭਰ ਨਾ ਰਹਿਣਾ ਪਵੇ। ਐਂਬੂਲੈਂਸ ਸੇਵਾ ਦੇ ਨਾਲ-ਨਾਲ ਹੋਰ ਸਿਹਤ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਹਸਪਤਾਲ ਲੰਬੇ ਸਮੇਂ ਤੋਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਮਰੀਜ਼ਾਂ ਨੂੰ ਬੇਸਿਕ ਲੋੜਾਂ ਮਿਲਣ ਭਾਵੇਂ ਉਹ ਗਾਇਨੀਕੋਲੋਜੀ ਵਾਰਡ ’ਚ ਬੈੱਡਾਂ ’ਚ ਪਾਰਟੀਸ਼ਨ ਹੋਵੇ ਜਾਂ ਆਨਲਾਈਨ ਸਹੂਲਤਾਂ। ਹਸਪਤਾਲ ’ਚ ਹੈਲਪ ਡੈਸਕ ਦੀ ਲੋੜ ਹੈ। ਅਜਿਹੇ ਬਹੁਤ ਸਾਰੇ ਲੋਕ ਹੁੰਦੇ ਹਨ, ਜਿਨ੍ਹਾਂ ਨੂੰ ਵਾਰਡਾਂ, ਵਿਭਾਗਾਂ, ਲੈਬਾਂ ਬਾਰੇ ਪਤਾ ਨਹੀਂ ਲੱਗਦਾ। ਇਸ ਲਈ ਇਹ ਉਹ ਲੋੜ ਹੈ, ਜਿਸ ਲਈ ਅਸੀਂ ਯੋਜਨਾ ਬਣਾ ਰਹੇ ਹਾਂ। ਖ਼ਾਸ ਕਰਕੇ ਓ. ਪੀ. ਡੀ. ਗਾਇਨੀਕੋਲੋਜੀ ਵਾਰਡ, ਐਮਰਜੈਂਸੀ ਵਾਰਡ ਲਈ ਸਮਰਪਿਤ ਹੈਲਪ ਡੈਸਕ ਸ਼ੁਰੂ ਕੀਤਾ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿਨ ਚੜ੍ਹਦੇ ਪੰਜਾਬ 'ਚ ਵੱਡਾ ਹਾਦਸਾ, ਹੱਸਦੇ ਖੇਡਦੇ ਪਰਿਵਾਰ 'ਚ ਵਿਛ ਗਏ ਸੱਥਰ
NEXT STORY