ਹੁਸ਼ਿਆਰਪੁਰ, (ਜ. ਬ.)- ਬੁੱਲ੍ਹੋਵਾਲ ਥਾਣੇ ਅਧੀਨ ਆਉਂਦੇ ਪਿੰਡ ਪਿਆਲਾਂ ਦੀ ਰਹਿਣ ਵਾਲੀ ਬਜ਼ੁਰਗ ਔਰਤ ਛੀਬੋ ਦੇਵੀ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਥਾਣਾ ਬੁੱਲ੍ਹੋਵਾਲ ਦੀ ਪੁਲਸ ਉਨ੍ਹਾਂ ਦੇ ਲੜਕੇ ਜਸਵੀਰ ਸਿੰਘ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਦੋਸ਼ੀਆਂ ਨੂੰ ਜਾਂਚ ਦੇ ਨਾਂ 'ਤੇ ਕਲੀਨ ਚਿੱਟ ਦੇ ਰਹੀ ਹੈ। ਜੇਕਰ ਪੁਲਸ ਨੇ 10 ਦਿਨਾਂ ਦੇ ਅੰਦਰ-ਅੰਦਰ ਇਸ ਬਾਬਤ ਯੋਗ ਕਾਰਵਾਈ ਨਾ ਕੀਤੀ ਤਾਂ ਮੁੱਖ ਮਾਰਗ 'ਤੇ ਚੱਕਾ ਜਾਮ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਪੁਲਸ ਕਾਰਵਾਈ ਖਿਲਾਫ਼ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ।
ਕੀ ਹੈ ਮਾਮਲਾ : ਵਰਣਨਯੋਗ ਹੈ ਕਿ 3 ਸਤੰਬਰ 2017 ਨੂੰ ਸ਼ਾਮੀਂ ਕਰੀਬ 6 ਵਜੇ ਪਿਆਲਾਂ ਪਿੰਡ ਦੇ 42 ਸਾਲਾ ਡੈਂਟਰ ਜਸਵੀਰ ਸਿੰਘ ਪੁੱਤਰ ਹਰੀ ਰਾਮ ਨੇ ਘਰ ਦੇ ਅੰਦਰ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਪੁਲਸ ਵੱਲੋਂ ਜਾਂਚ ਦੌਰਾਨ ਪਤਾ ਲੱਗਾ ਕਿ ਫਾਹਾ ਲੈਣ ਤੋਂ ਪਹਿਲਾਂ ਜਸਵੀਰ ਨੇ ਆਪਣੇ ਮੋਬਾਇਲ ਫੋਨ 'ਚ ਆਪਣੀ ਆਵਾਜ਼ ਰਿਕਾਰਡ ਕੀਤੀ ਸੀ ਅਤੇ ਆਪਣੀ ਮੌਤ ਲਈ ਪਤਨੀ ਗੁਰਪ੍ਰੀਤ ਕੌਰ ਉਰਫ ਗੁਰਮੇਜ ਕੌਰ ਦੇ ਨਾਲ-ਨਾਲ 3 ਹੋਰ ਵਿਅਕਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। 4 ਸਤੰਬਰ ਨੂੰ ਬੁੱਲ੍ਹੋਵਾਲ ਦੀ ਪੁਲਸ ਨੇ ਉਕਤ ਚਾਰਾਂ ਦੋਸ਼ੀਆਂ ਖਿਲਾਫ਼ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਇਸ ਮਾਮਲੇ ਦੀ ਜਾਂਚ ਦੌਰਾਨ ਪਹਿਲਾਂ ਡੀ. ਐੱਸ. ਪੀ. ਹਰਜਿੰਦਰ ਸਿੰਘ ਅਤੇ ਬਾਅਦ ਵਿਚ ਐੱਸ. ਪੀ. ਹੈੱਡ ਕੁਆਰਟਰ ਬਲਵੀਰ ਸਿੰਘ ਨੇ ਗੁਰਪ੍ਰੀਤ ਕੌਰ ਅਤੇ ਬਾਕੀ 3 ਵਿਅਕਤੀਆਂ ਨੂੰ ਕੇਸ ਵਿਚੋਂ ਬਾਹਰ ਕੱਢ ਦਿੱਤਾ।
ਮ੍ਰਿਤਕ ਜਸਵੀਰ ਕੌਰ ਦੀ ਮਾਂ ਛੀਬੋ ਦੇਵੀ, ਭੈਣ ਕੁਲਵਿੰਦਰ ਕੌਰ, ਰਘੁਵੀਰ ਭਾਟੀਆ, ਸੁਰਿੰਦਰ ਪਾਲ, ਸੋਹਣ ਲਾਲ, ਮਨਜੀਤ ਕੌਰ, ਬਲਵੀਰ ਕੌਰ ਆਦਿ ਨੇ ਦੋਸ਼ ਲਾਇਆ ਕਿ ਵਿਆਹ ਤੋਂ ਬਾਅਦ ਹੀ ਜਸਵੀਰ ਨੂੰ ਸਹੁਰੇ ਪਰਿਵਾਰ ਵੱਲੋਂ ਕਾਫੀ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਰਿਹਾ। ਇਥੋਂ ਤੱਕ ਕਿ ਇਕ ਵਾਰ ਉਸ ਦੀ ਪਤਨੀ ਨੇ ਕੋਈ ਦਵਾਈ ਨਿਗਲ ਲੈਣ ਦਾ ਵੀ ਝੂਠਾ ਕੇਸ ਜਸਵੀਰ 'ਤੇ ਪੁਆ ਦਿੱਤਾ ਸੀ, ਜੋ ਬਾਅਦ 'ਚ ਖਾਰਜ ਹੋ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਪੁਲਸ ਕਿਸੇ ਦਬਾਅ ਹੇਠ ਆ ਕੇ ਦੋਸ਼ੀਆਂ ਦਾ ਬਚਾਅ ਕਰ ਰਹੀ ਹੈ।
ਕੀ ਕਹਿਣਾ ਹੈ ਥਾਣਾ ਮੁਖੀ ਬੁੱਲ੍ਹੋਵਾਲ
ਦਾ : ਇਸ ਸਬੰਧੀ ਸੰਪਰਕ ਕਰਨ 'ਤੇ ਥਾਣਾ ਬੁੱਲ੍ਹੋਵਾਲ ਦੇ ਐੱਸ. ਐੱਚ. ਓ. ਇੰਸਪੈਕਟਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਮੇਰੇ ਧਿਆਨ 'ਚ ਨਹੀਂ ਹੈ ਅਤੇ ਨਾ ਹੀ ਜਾਂਚ ਰਿਪੋਰਟ ਮੇਰੇ ਕੋਲ ਆਈ ਹੈ। ਜੇਕਰ ਉੱਚ ਅਧਿਕਾਰੀਆਂ ਨੇ ਜਾਂਚ ਦੌਰਾਨ ਦੋਸ਼ੀਆਂ ਨੂੰ ਕੇਸ 'ਚੋਂ ਬਾਹਰ ਕੀਤਾ ਹੈ ਤਾਂ ਇਸ ਵਿਚ ਮੈਂ ਕੀ ਕਰ ਸਕਦਾ ਹਾਂ।
ਖਾਲਿਸਤਾਨ ਹਊਆ ਨਹੀਂ, ਇਸ 'ਚ ਪੰਜਾਬ ਦੇ ਸਾਰੇ ਧਰਮਾਂ ਦੇ ਲੋਕ ਬਰਾਬਰ ਦੇ ਹਿੱਸੇਦਾਰ ਹੋਣਗੇ : ਦਲ ਖਾਲਸਾ
NEXT STORY