ਮੁੰਬਈ: ਬਾਲੀਵੁੱਡ ਅਦਾਕਾਰਾ ਅਤੇ ਭਾਰਤੀ ਜਨਤਾ ਪਾਰਟੀ ਦੀ ਚੰਡੀਗੜ੍ਹ ਦੀ ਸਾਂਸਦ ਕਿਰਨ ਖੇਰ ਨੂੰ ਲੈ ਕੇ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ ਉਨ੍ਹਾਂ ਨੂੰ ਮਲਟੀਪਲ ਮਾਈਲੋਮਾ, ਜੋ ਕਿ ਇਕ ਤਰ੍ਹਾਂ ਦਾ ਬਲੱਡ ਕੈਂਸਰ ਹੈ, ਉਸ ਨਾਲ ਉਹ ਪੀੜਤ ਪਾਈ ਗਈ ਹੈ। ਅਦਾਕਾਰਾ ਕਿਰਨ ਖੇਰ ਦਾ ਇਲਾਜ ਮੁੰਬਈ ’ਚ ਹੋ ਰਿਹਾ ਹੈ।
ਕਿਰਨ ਦੀ ਹੋ ਰਹੀ ਹੈ ਰਿਕਵਰੀ
ਕਿਰਨ ਖੇਰ ਦੇ ਦੋਸਤ ਅਤੇ ਬੀ.ਜੇ.ਪੀ. ਚੰਡੀਗੜ੍ਹ ਦੇ ਮੈਂਬਰ ਅਰੁਣ ਸੂਦ ਨੇ ਬੁੱਧਵਾਰ ਨੂੰ ਇਕ ਸਪੈਸ਼ਲ ਪ੍ਰੈੱਸ ਕਾਨਫਰੰਸ ’ਚ ਕਿਰਨ ਦੀ ਬੀਮਾਰੀ ਨੂੰ ਲੈ ਕੇ ਖੁਲਾਸਾ ਕੀਤਾ। ਸੂਦ ਨੇ ਕਿਹਾ ਕਿ ਕਿਰਨ ਖੇਰ ਪਿਛਲੇ ਸਾਲ ਤੋਂ ਆਪਣਾ ਇਲਾਜ ਕਰਵਾ ਕਰ ਰਹੀ ਹੈ ਅਤੇ ਇਸ ਸਮੇਂ ਰਿਕਵਰੀ ਦੀ ਰਾਹ ’ਤੇ ਹੈ।
ਪਿਛਲੇ ਸਾਲ ਲੱਗਾ ਸੀ ਬੀਮਾਰੀ ਦੀ ਪਤਾ
ਸੂਦ ਨੇ ਦੱਸਿਆ ਕਿ ਪਿਛਲੇ ਸਾਲ 11 ਨਵੰਬਰ ਨੂੰ ਉਨ੍ਹਾਂ ਨੂੰ ਆਪਣੇ ਚੰਡੀਗੜ੍ਹ ਵਾਲੇ ਘਰ ’ਚ ਹੱਥ ’ਚ ਫੈਕਚਰ ਹੋਇਆ ਸੀ। ਚੰਡੀਗੜ੍ਹ ਦੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ’ਚ ਇਲਾਜ ਦੌਰਾਨ ਉਨ੍ਹਾਂ ’ਚ ਮਲਟੀਪਲ ਮਾਈਲੋਮਾ ਦੇ ਸ਼ੁਰੂਆਤੀ ਲੱਛਣ ਪਾਏ ਗਏ ਸਨ। ਇਹ ਬੀਮਾਰੀ ਉਨ੍ਹਾਂ ਦੇ ਖੱਬੇ ਹੱਥ ਤੋਂ ਮੋਢੇ ਤੱਕ ਫੈਲ ਗਈ। ਅਜਿਹੇ ’ਚ ਉਨ੍ਹਾਂ ਨੂੰ 4 ਦਸੰਬਰ 2020 ਨੂੰ ਮੁੰਬਈ ਇਲਾਜ ਲਈ ਏਅਰਲਿਫਟ ਕੀਤਾ ਗਿਆ। ਉਦੋਂ ਤੋਂ ਉਨ੍ਹਾਂ ਦਾ ਲਗਾਤਾਰ ਇਲਾਜ ਚੱਲ ਰਿਹਾ ਹੈ।
ਮੁੰਬਈ ’ਚ ਹੋ ਰਿਹਾ ਹੈ ਕਿਰਨ ਦਾ ਇਲਾਜ
ਅਰੁਣ ਸੂਦ ਨੇ ਅੱਗੇ ਕਿਹਾ ਕਿ ਉਂਝ ਤਾਂ ਕਿਰਨ ਖੇਰ ਪਿਛਲੇ ਚਾਰ ਮਹੀਨੇ ਤੋਂ ਆਪਣਾ ਇਲਾਜ ਕਰਵਾ ਰਹੀ ਹੈ ਅਤੇ ਕੋਕੀਲਾਬੇਨ ਹਸਪਤਾਲ ’ਚ ਦਾਖ਼ਲ ਨਹੀਂ ਹੋਈ ਪਰ ਉਨ੍ਹਾਂ ਨੂੰ ਹਰ ਰੋਜ਼ ਟ੍ਰੀਟਮੈਂਟ ਲਈ ਹਸਪਤਾਲ ਜ਼ਰੂਰ ਜਾਣਾ ਪੈ ਰਿਹਾ ਹੈ।
ਦੱਸ ਦੇਈਏ ਕਿ ਕਿਰਨ ਖੇਰ ਨੂੰ ਲੈ ਕੇ ਪਾਰਟੀ ਨੇ ਹੈਲਥ ਅਪਡੇਟ ਉਨ੍ਹਾਂ ’ਤੇ ਸਵਾਲ ਉੱਠਣ ਤੋਂ ਬਾਅਦ ਦਿੱਤਾ ਹੈ। ਕਿਰਨ ਖੇਰ ਲੰਬੇ ਸਮੇਂ ਤੋਂ ਚੰਡੀਗੜ੍ਹ ਤੋਂ ਗਾਇਬ ਸੀ। ਅਜਿਹੇ ’ਚ ਵਿਰੋਧੀ ਉਨ੍ਹਾਂ ’ਤੇ ਸਵਾਲ ਉਠਾ ਰਿਹੇ ਸਨ। ਸੂਦ ਨੇ ਦੱਸਿਆ ਕਿ ਪਿਛਲੇ ਸਾਲ ਦਸੰਬਰ ਤੱਕ ਕਿਰਨ ਚੰਡੀਗੜ੍ਹ ’ਚ ਸੀ ਅਤੇ ਉਨ੍ਹਾਂ ਨੂੰ ਬੀਮਾਰੀ ਨੂੰ ਲੈ ਕੇ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਸੀ।
ਨੋਟ-ਅਦਾਕਾਰਾ ਅਤੇ ਸੰਸਦ ਮੈਂਬਰ ਕਿਰਨ ਖੇਰ ਨੂੰ ਹੋਏ ਬਲੱਡ ਕੈਂਸਰ ਨੂੰ ਲੈ ਕੇ ਆਪਣੀ ਰਾਏ ਕੁਮੈਂਟ ਕਰਕੇ ਦੱਸੋ।
ਕੋਰੋਨਾ ਤੋਂ ਸਿਹਤਯਾਬ ਹੋਣ ਉਪਰੰਤ ਅੱਜ ਅਜਨਾਲਾ ’ਚ ਰੈਲੀ ਕਰਨਗੇ ‘ਸੁਖਬੀਰ ਬਾਦਲ’
NEXT STORY