ਜਲੰਧਰ—ਪਾਕਿਸਤਾਨ ਦੇ ਖਿਲਾਫ ਭਾਰਤੀ ਹਵਾਈ ਫੌਜ ਦੀ ਏਅਰ ਸਟਰਾਈਕ ਦੇ ਬਾਅਦ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਹ ਕਾਰਵਾਈ ਭਾਰਤ ਨੇ ਆਦਮਪੁਰ ਏਅਰਬੇਸ ਤੋਂ ਕੀਤੀ ਹੈ। ਜਾਣਕਾਰੀ ਮੁਤਾਬਕ ਇਹ ਭਾਰਤ ਦਾ ਦੂਜਾ ਸਭ ਤੋਂ ਵੱਡਾ ਏਅਰਬੇਸ ਹੈ। ਪੰਜਾਬ 'ਚ ਇਹ ਜਲੰਧਰ ਤੋਂ 21 ਕਿਲੋਮੀਟਰ ਦੀ ਦੂਰੀ 'ਤੇ ਹੈ। 1965 'ਚ ਭਾਰਤ ਪਾਕਿਸਤਾਨ 'ਚ ਹੋਏ ਯੁੱਧ 'ਚ ਆਦਮਪੁਰ ਏਅਰਬੇਸ ਦੀ ਅਹਿਮ ਭੂਮਿਕਾ ਰਹੀ ਸੀ। ਯੁੱਧ 'ਚ ਪਾਕਿਸਤਾਨੀ ਹਵਾਈ ਫੌਜ ਨੇ ਆਦਮਪੁਰ ਸਮੇਤ ਹਲਵਾਰਾ ਅਤੇ ਪਠਾਨਕੋਟ ਏਅਰਬੇਸ 'ਤੇ ਪੈਰਾਸ਼ੂਟ ਤੋਂ ਆਪਣੇ 235 ਐੱਸ.ਐੱਸ.ਜੀ. ਕਮਾਂਡੋ ਉਤਾਰੇ ਸੀ। ਜਦਕਿ ਇਨ੍ਹਾਂ 'ਚੋਂ 10 ਹੀ ਕਮਾਂਡੋ ਪਾਕਿਸਤਾਨ ਵਾਪਸ ਜਾ ਸਕੇ ਸੀ।

ਸਟੇਸ਼ਨ 'ਤੇ ਤਾਇਨਾਤ ਰੂਸ ਨਿਰਮਿਤ ਪਚੋਰੀ ਮਿਸਾਇਲਾਂ
ਜਾਣਕਾਰੀ ਮੁਤਾਬਕ ਆਦਮਪੁਰ 'ਚ ਤਾਇਨਾਤ ਮਿਗ 29, ਹੈਲੀਕਾਪਟਰ ਐੱਮ.ਆਈ.70, ਏ.ਐੱਨ 32 ਗਰਾਉਂਡ, ਜਗੁਆਰ ਆਦਿ ਸੈਨਿਕ ਜਹਾਜ਼ ਕਿਸੇ ਵੀ ਪ੍ਰਕਾਰ ਦੀ ਸਥਿਤੀ ਨਾਲ ਨਿਪਟਣ ਲਈ ਹਰ ਸਮੇਂ ਤਿਆਰ ਰਹਿੰਦੇ ਹਨ। ਏਅਰ ਸਟੇਸ਼ਨ 'ਤੇ ਤਾਇਨਾਤ ਰੂਸ ਨਿਰਮਿਤ ਪੰਚੋਰੀ ਮਿਸਾਇਲਾਂ 25 ਕਿਲੋਮੀਟਰ ਦੇ ਦਾਇਰੇ 'ਚ ਦੁਸ਼ਮਣਾਂ ਦੇ ਕਿਸੇ ਵੀ ਜਹਾਜ਼ ਨੂੰ ਮਾਰਣ 'ਚ ਸਮਰੱਥ ਹਨ।

ਆਦਮਪੁਰ ਤੋਂ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਸਮੇਤ ਉਤਰੀ ਭਾਰਤੀ ਨੂੰ ਹਵਾਈ ਸੁਰੱਖਿਆ ਕਵਰ ਦਿੱਤਾ ਜਾਂਦਾ ਹੈ। ਕਿਸੇ ਵੀ ਸੰਕਟ ਦੀ ਸਥਿਤੀ 'ਚ ਇਹ ਮਿਸਾਇਲਾਂ 30 ਸੈਕਿੰਡ 'ਚ ਹਮਲੇ ਲਈ ਤਿਆਰ ਹੁੰਦੀਆਂ ਹਨ।
ਕਾਰਗਿਲ ਯੁੱਧ 'ਚ ਨਿਭਾਈ ਸੀ ਵਿਸ਼ੇਸ਼ ਭੁਮਿਕਾ
ਆਦਮਪੁਰ ਏਅਰਬੇਸ ਨੇ ਕਾਰਗਿੱਲ ਯੁੱਧ ਦੌਰਾਨ ਵਿਸ਼ੇਸ਼ ਭੂਮਿਕਾ ਨਾਭਾਈ ਸੀ। ਫੌਜ ਜਹਾਜ਼ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਸੀ ਕਿ ਭਾਰਤੀ ਹਵਾਈ ਫੌਜ ਵਲੋਂ 32,000 ਫੁੱਟ ਤੱਕ ਦੀ ਉਚਾਈ 'ਤੇ ਹਵਾਈ ਸ਼ਕਤੀ ਦਾ ਉਪਯੋਗ ਕੀਤਾ ਗਿਆ ਸੀ।

ਹਵਾਈ ਫੌਜ ਨੇ ਕਾਰਗਿਲ ਯੁੱਧ ਦੇ ਦੌਰਾਨ 26 ਮਈ 1999 ਨੂੰ ਅਪਰੇਸ਼ਨ 'ਸਫੈਦ ਸਾਗਰ' ਸ਼ੁਰੂ ਕੀਤਾ ਸੀ। 27 ਮਈ ਦੀ ਕਾਰਵਾਈ 'ਚ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਦੇ ਖਿਲਾਫ ਮਿਗ-27 ਅਤੇ ਮਿਗ-29 ਦਾ ਵੀ ਇਸਤੇਮਾਲ ਕੀਤਾ ਅਤੇ ਫਲਾਈਟ ਲੈਫਟੀਨੈਂਟ ਨਚੀਕੇਤਾ ਨੂੰ ਬੰਦੀ ਬਣਾ ਲਿਆ।

28 ਮਈ ਨੂੰ ਇਕ ਮਿਗ-17 ਹੈਲੀਕਾਪਟਰ ਪਾਕਿਸਤਾਨ ਵਲੋਂ ਮਾਰਿਆ ਗਿਆ ਅਤੇ 4 ਭਾਰਤੀ ਫੌਜੀ ਮਾਰੇ ਗਏ। ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਦੇ ਖਿਲਾਫ ਮਿਗ-27 ਅਤੇ ਮਿਗ-29 ਦੀ ਵੀ ਵਰਤੋ ਕੀਤੀ। ਇਸ ਦੇ ਬਾਅਦ ਜਿੱਥੇ ਵੀ ਪਾਕਿਸਤਾਨ ਨੇ ਕਬਜ਼ਾ ਕੀਤਾ ਸੀ ਉੱਥੇ ਬੰਬ ਸੁੱਟੇ ਗਏ। ਇਸ ਦੇ ਇਲਾਵਾ ਮਿਗ-29 ਦੀ ਸਹਾਇਤਾ ਨਾਲ ਪਾਕਿਸਤਾਨ ਦੇ ਕਈ ਠਿਕਾਣਿਆਂ 'ਤੇ ਆਰ-77 ਮਿਸਾਇਲਾਂ ਨਾਲ ਹਮਲਾ ਕੀਤਾ ਗਿਆ ਸੀ। ਕਰੀਬ 18 ਹਜ਼ਾਰ ਫੁੱਚ ਦੀ ਉਚਾਈ 'ਤੇ ਕਾਰਗਿਲ 'ਚ ਲੜੀ ਗਈ ਇਸ ਜੰਗ 'ਚ ਦੇਸ਼ ਨੇ ਲਗਭਗ 527 ਤੋਂ ਵਧ ਵੀਰ ਯੋਧਾ ਨੂੰ ਖੋਇਆ ਸੀ, ਉੱਥੇ 1300 ਤੋਂ ਵਧ ਜ਼ਖਮੀ ਹੋਏ ਸੀ।

ਹਵਾਈ ਸਟ੍ਰਾਈਕ ਤੋਂ ਬਾਅਦ ਦੇਖੋ ਕੀ ਬੋਲਿਆ ਮੋਗਾ ਦੇ ਸ਼ਹੀਦ ਜੈਮਲ ਸਿੰਘ ਦਾ ਪਰਿਵਾਰ
NEXT STORY