ਜਲੰਧਰ (ਧਵਨ) : ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਦਾਅਵਾ ਕੀਤਾ ਹੈ ਕਿ ਆਦਮਪੁਰ ਵਿਚ ਨਾਗਰਿਕ ਏਅਰਪੋਰਟ ਦਾ ਸੁਪਨਾ ਪੂਰਾ ਕਰਨ ਦਾ ਸਿਹਰਾ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਜਾਂਦਾ ਹੈ, ਜਿਸਨੇ ਨਾ ਸਿਰਫ ਏਅਰਪੋਰਟ ਲਈ ਜ਼ਮੀਨ ਐਕਵਾਇਰ ਕਰ ਕੇ ਦਿੱਤੀ, ਸਗੋਂ ਕਾਂਗਰਸੀ ਸੰਸਦ ਮੈਂਬਰਾਂ ਨੇ ਕੇਂਦਰੀ ਰੱਖਿਆ ਤੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦਾ ਦਰਵਾਜ਼ਾ ਵੀ ਖੜਕਾਇਆ ਤਾਂ ਜੋ ਜ਼ਰੂਰੀ ਕਲੀਅਰੈਂਸ ਮਿਲ ਸਕੇ। ਕਾਂਗਰਸੀ ਸੰਸਦ ਮੈਂਬਰ ਨੇ ਕਿਹਾ ਕਿ ਆਦਮਪੁਰ ਵਿਚ ਨਾਗਰਿਕ ਏਅਰਪੋਰਟ ਖੁੱਲ੍ਹਣ ਦੀ ਇਜਾਜ਼ਤ ਮਿਲਣ ਤੋਂ ਬਾਅਦ Àਮੈਂ (ਸੰਸਦ ਮੈਂਬਰ ਚੌਧਰੀ) ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰ ਕੇ ਏਅਰਪੋਰਟ ਲਈ 16.70 ਕਰੋੜ ਦੀ ਰਕਮ ਜਾਰੀ ਕਰਵਾਈ ਸੀ ਤਾਂ ਜੋ ਏਅਰਪੋਰਟ ਲਈ ਕਿਸਾਨਾਂ ਕੋਲੋਂ ਜ਼ਮੀਨ ਲਈ ਜਾ ਸਕੇ। ਜਿਸ ਤੋਂ ਬਾਅਦ ਹੀ ਏਅਰਪੋਰਟ ਦਾ ਕੰਮ ਸ਼ੁਰੂ ਹੋਇਆ। ਸੰਸਦ ਮੈਂਬਰ ਸੰਤੋਖ ਚੌਧਰੀ ਨੇ ਕਿਹਾ ਕਿ ਆਦਮਪੁਰ 'ਚ ਘਰੇਲੂ ਏਅਰਪੋਰਟ ਬਣਾਉਣ ਦਾ ਮਾਮਲਾ ਉਨ੍ਹਾਂ ਸੰਸਦ ਵਿਚ ਕਈ ਵਾਰ ਉਠਾਇਆ ਤੇ ਕੇਂਦਰ ਦੇ ਸਾਹਮਣੇ ਇਹ ਮੰਗ ਰੱਖੀ ਸੀ। ਹੁਣ ਆਦਮਪੁਰ ਵਿਚ ਏਅਰਪੋਰਟ ਸ਼ੁਰੂ ਹੋਣ ਨਾਲ ਸਾਰੇ ਵਰਗਾਂ ਨੂੰ ਰਾਹਤ ਮਿਲੀ ਹੈ।
ਫਿਰੋਜ਼ਪੁਰ 'ਚ ਦੋ ਧਿਰਾਂ ਵਿਚਾਲੇ ਫਾਇਰਿੰਗ, ਦੋ ਗੰਭੀਰ ਜ਼ਖਮੀ
NEXT STORY