ਜਲੰਧਰ/ਫਗਵਾੜਾ (ਹਰਜੋਤ)— ਸ਼੍ਰੋਮਣੀ ਸ੍ਰੀ ਵਿਸ਼ਵਕਰਮਾ ਮੰਦਰ ਫਗਵਾੜਾ ਵਿਖੇ ਸ੍ਰੀ ਵਿਸ਼ਵਕਰਮਾ ਧੀਮਾਨ ਸਭਾ ਰਜਿ. ਦੇ ਪ੍ਰਧਾਨ ਬਲਵੰਤ ਰਾਏ ਧੀਮਾਨ ਦੀ ਪ੍ਰਧਾਨਗੀ ਹੇਠ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ 'ਚ ਸਰਬ ਸੰਮਤੀ ਨਾਲ ਮਤਾ ਪਾਸ ਕਰਦੇ ਹੋਏ ਆਦਮਪੁਰ ਵਿੱਖੇ ਨਵੇਂ ਉਸਾਰੇ ਗਏ ਹਵਾਈ ਅੱਡੇ ਦਾ ਨਾਮ ਭਗਵਾਨ ਵਿਸ਼ਵਕਰਮਾ ਏਅਰਪੋਰਟ ਰੱਖਣ ਦੀ ਮੰਗ ਕੀਤੀ ਗਈ। ਧੀਮਾਨ ਨੇ ਕਿਹਾ ਕਿ ਸ਼੍ਰੋਮਣੀ ਸ੍ਰੀ ਵਿਸ਼ਵਕਰਮਾ ਜੀ ਕਿਰਤੀਆਂ 'ਚ ਭਗਵਾਨ ਦਾ ਦਰਜਾ ਰੱਖਦੇ ਹਨ ਪਰ ਦੇਸ਼ ਵਿਚ ਕਿਸੇ ਵੀ ਏਅਰਪੋਰਟ ਦਾ ਨਾਮ ਭਗਵਾਨ ਵਿਸ਼ਵਕਰਮਾ ਜੀ ਦੇ ਨਾਮ 'ਤੇ ਨਹੀਂ ਹੈ। ਇਸ ਲਈ ਉਹ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਨ ਕਿ ਦੇਸ਼ ਭਰ ਦੇ ਕਰੋੜਾਂ ਕਿਰਤਕਾਰਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਉਕਤ ਏਅਰ ਪੋਰਟ ਦਾ ਨਾਮ ਭਗਵਾਨ ਵਿਸ਼ਵਕਰਮਾ ਏਅਰਪੋਰਟ ਰੱਖਿਆ ਜਾਵੇ। ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਸਭਾ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਰੂਪਰਾਏ, ਸੀਨੀਅਰ ਵਾਇਸ ਪ੍ਰਧਾਨ ਸੁਰਿੰਦਰ ਪਾਲ ਧੀਮਾਨ, ਵਾਇਸ ਪ੍ਰਧਾਨ ਸੁਖਦੇਵ ਸਿੰਘ ਲਾਲ, ਅਮਰਜੀਤ ਸਿੰਘ ਸੈਹਿੰਬੀ, ਬਖਸ਼ੀਸ਼ ਰਾਮ ਧੀਮਾਨ, ਅਰੁਣ ਰੂਪਰਾਏ, ਗੁਰਨਾਮ ਸਿੰਘ ਜੂਤਲਾ ਵੀ ਹਾਜ਼ਰ ਸਨ।
ਸੰਗਰੂਰ ਪੁਲਸ ਨੇ ਭੁੱਕੀ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ
NEXT STORY