ਮੋਗਾ (ਪਵਨ ਗਰੋਵਰ/ਗੋਪੀ ਰਾਊਕੇ) - ਸਹਿਕਾਰਤਾ ਵਿਭਾਗ ਪੰਜਾਬ ਦੇ ਵਧੀਕ ਸਕੱਤਰ ਵੱਲੋਂ ਹਰਬੰਸ ਸਿੰਘ ਨਿਰੀਖਕ ਸਹਿਕਾਰੀ ਸਭਾਵਾਂ ਨੂੰ ਭਾਵੇਂ ਅਹੁਦੇ ਤੋਂ ਮੁਅੱਤਲ ਕੀਤਾ ਗਿਆ ਸੀ ਪਰ ਅੱਜ ਉਨ੍ਹਾਂ ਵੱਲੋਂ ਛੁੱਟੀ ਵਾਲੇ ਦਿਨ ਮੋਗਾ ਦਫ਼ਤਰ ਵਿਖੇ ਕੰਮ ਕਰਨ ਨੂੰ ਲੈ ਕੇ ਹੰਗਾਮਾ ਖੜ੍ਹਾ ਹੋ ਗਿਆ ਹੈ।
ਇਸ ਮਾਮਲੇ 'ਤੇ ਕੁਝ ਲੋਕਾਂ ਨੇ ਮੀਡੀਆ ਮੁਲਾਜ਼ਮਾਂ ਨੂੰ ਨਾਲ ਲੈ ਕੇ ਦਫ਼ਤਰ ਦਾ ਦੌਰਾ ਕੀਤਾ ਗਿਆ ਅਤੇ ਜਦੋਂ ਪੱਤਰਕਾਰਾਂ ਨੇ ਹਰਬੰਸ ਸਿੰਘ ਨੂੰ ਛੁੱਟੀ ਵਾਲੇ ਦਿਨ ਕੰਮ ਕਰਨ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਮੁਅੱਤਲ ਹੋਣ ਤੋਂ ਪਹਿਲਾਂ ਵੀ ਛੁੱਟੀ ਵਾਲੇ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਕੰਮ ਕਰਦੇ ਸਨ ਕਿਉਂਕਿ ਮੁਲਾਜ਼ਮਾਂ ਦੀ ਘਾਟ ਕਰ ਕੇ ਉਨ੍ਹਾਂ ਕੋਲ ਕੰਮ ਦਾ ਬੋਝ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਜ਼ੀਰਾ, ਨਿਹਾਲ ਸਿੰਘ ਵਾਲਾ ਅਤੇ ਮੋਗਾ ਸਬ-ਡਵੀਜ਼ਨ ਦਾ ਕੰਮ ਹੋਣ ਦੇ ਨਾਲ ਉਹ ਡੀ. ਆਰ. ਦਫਤਰ 'ਚ ਬਤੌਰ ਅੰਕੜਾ ਸਹਾਇਕ ਅਤੇ ਨਿੱਜੀ ਸਹਾਇਕ ਸੇਵਾਵਾਂ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਉਹ ਮਹਿਕਮੇ ਦੇ 31 ਇੰਸਪੈਕਟਰਾਂ ਦਾ ਕੰਮ ਕਰਦੇ ਹਨ ਅਤੇ ਮਹਿਕਮੇ ਵੱਲੋਂ ਭਾਵੇਂ ਉਨ੍ਹਾਂ ਨੂੰ ਮੁਅੱਤਲ ਕੀਤਾ ਗਿਆ ਹੈ ਪਰ ਉਨ੍ਹਾਂ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਸਮੁੱਚਾ ਚਾਰਜ ਅਗਲੇ ਅਧਿਕਾਰੀ ਨੂੰ ਦੇਣ ਤੋਂ ਪਹਿਲਾਂ ਸਾਰਾ ਕੰਮ ਤਰਤੀਬਬੱਧ ਕਰ ਕੇ ਰੱਖਣਾ ਜ਼ਰੂਰੀ ਸਮਝਿਆ। ਇਸ ਤੋਂ ਇਲਾਵਾ ਉਨ੍ਹਾਂ ਸਪੱਸ਼ਟ ਕੀਤਾ ਕਿ ਏ. ਆਰ. ਦਫਤਰ ਦੇ ਮੁਲਾਜ਼ਮ ਵੀ ਸ਼ਨੀਵਾਰ ਤੇ ਐਤਵਾਰ ਨੂੰ ਕੰਮ ਦਾ ਬੋਝ ਹੋਣ ਕਾਰਨ ਅਕਸਰ ਹੀ ਦਫਤਰ ਖੋਲ੍ਹ ਕੇ ਕੰਮ ਕਰਦੇ ਹਨ।
ਉਧਰ, ਦੂਜੇ ਪਾਸੇ ਜਦੋਂ ਸਹਿਕਾਰੀ ਸਭਾ ਦੇ ਡੀ. ਆਰ. ਸੁਰੇਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਨਿਯਮਾਂ ਅਨੁਸਾਰ ਕਾਰਵਾਈ ਅਮਲ 'ਚ ਲਿਆਉਣਗੇ।
ਮੁੱਖ ਮੰਤਰੀ ਅਮਰਿੰਦਰ ਨੇ ਅੱਤਵਾਦੀ ਤੇ ਅਪਰਾਧਿਕ ਗਿਰੋਹਾਂ ਦਾ ਪਰਦਾਫਾਸ਼ ਕਰਨ ਵਾਲੇ ਪੁਲਸ ਅਧਿਕਾਰੀਆਂ ਨਾਲ ਕੀਤਾ ਡਿਨਰ
NEXT STORY