ਚੰਡੀਗੜ੍ਹ (ਪ੍ਰੀਕਸ਼ਿਤ) : ਇੱਥੇ ਸੈਕਟਰ-34 ਦੇ ਪ੍ਰਦਰਸ਼ਨੀ ਗਰਾਊਂਡ ਵਿਖੇ ਪੰਜਾਬੀ ਗਾਇਕ ਕਰਨ ਔਜਲਾ ਦੇ ਲਾਈਵ ਕੰਸਰਟ ਸ਼ੋਅ ਸਬੰਧੀ 7 ਦਸੰਬਰ ਨੂੰ ਸ਼ਾਮ 5 ਵਜੇ ਤੋਂ ਰਾਤ 10 ਵਜੇ ਤੱਕ ਟ੍ਰੈਫਿਕ ਪੁਲਸ ਵਲੋਂ ਐਡਵਾਈਜ਼ਰੀ ਜਾਰੀ ਕੀਤੀ ਹੈ। ਸ਼ੋਅ ਨੂੰ ਲੈ ਕੇ ਸੈਕਟਰ-34 ’ਚ 10 ਜਨਰਲ ਪਾਰਕਿੰਗ ਏਰੀਆ ਬਣਾਏ ਗਏ ਹਨ। ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਵਾਹਨਾਂ ਦੀ ਪਾਰਕਿੰਗ ਪ੍ਰਬੰਧਕਾਂ ਵੱਲੋਂ ਦਿੱਤੇ ਗਏ ਕਲਾਈ ਬੈਂਡ ਦੇ ਕਲਰ ਕੋਡਿੰਗ ਅਤੇ ਪਾਰਕਿੰਗ ਸਥਾਨਾਂ ਦੀ ਕਲਰ ਕੋਡਿੰਗ ਅਨੁਸਾਰ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਨਿਗਮ ਚੋਣਾਂ ਲੜਨ ਦੇ ਇੱਛੁਕ ਕਾਂਗਰਸੀ ਉਮੀਦਵਾਰਾਂ ਲਈ ਜ਼ਰੂਰੀ ਖ਼ਬਰ
ਪਾਰਕਿੰਗ ਪਹਿਲਾਂ ਆਓ ਅਤੇ ਪਹਿਲਾਂ ਪਾਓ ਦੇ ਆਧਾਰ ’ਤੇ ਉਪਲੱਬਧ ਹੋਵੇਗੀ। ਟ੍ਰੈਫਿਕ ਪੁਲਸ ਨੇ ਲੋਕਾਂ ਨੂੰ ਸਮਾਰੋਹ ਦੌਰਾਨ ਟ੍ਰੈਫਿਕ ਪਾਬੰਦੀਆਂ ਅਤੇ ਡਾਇਵਰਸ਼ਨ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਚੰਡੀਗੜ੍ਹ ਪੁਲਸ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Plumber ਦੀ ਨਿਕਲੀ ਡੇਢ ਕਰੋੜ ਦੀ Lottery, ਕਿਸਮਤ 'ਤੇ ਨਾ ਹੋਇਆ ਯਕੀਨ (ਵੀਡੀਓ)
ਰੂਟ ਅਤੇ ਸਮਾਂ ਸੀਮਤ, ਇਨ੍ਹਾਂ ਰੂਟਾਂ ’ਤੇ ਐਂਟਰੀ ਬੰਦ
ਸ਼ਾਮ 5 ਵਜੇ ਤੋਂ ਰਾਤ 10 ਵਜੇ ਤੱਕ ਸੈਕਟਰ-33/34 ਲਾਈਟ ਪੁਆਇੰਟ ਤੋਂ ਪੋਲਕਾ ਮੋੜ ਅਤੇ 34/35 ਲਾਈਟ ਪੁਆਇੰਟ ਤੱਕ ਸੜਕ ਆਮ ਲੋਕਾਂ ਲਈ ਬੰਦ ਰਹੇਗੀ। ਸਿਰਫ਼ ਸੰਗੀਤਕ ਸਮਾਰੋਹ ਦੇ ਟਿਕਟ ਧਾਰਕਾਂ ਦੇ ਵਾਹਨਾਂ ਨੂੰ ਹੀ ਇਜਾਜ਼ਤ ਹੋਵੇਗੀ।
ਟ੍ਰੈਫਿਕ ਡਾਇਵਰਸ਼ਨ ਯੋਜਨਾ
ਟ੍ਰੈਫਿਕ ਸੈਕਟਰ-44/45 ਤੋਂ 33/34 ਚੌਂਕ ਵੱਲ ਮੋੜ ਦਿੱਤਾ ਜਾਵੇਗਾ। ਵਾਹਨ ਚਾਲਕਾਂ ਨੂੰ ਸੈਕਟਰ-34 34/35 ਲਾਈਟ ਪੁਆਇੰਟ ਤੋਂ ਡਿਸਪੈਂਸਰੀ ਵੱਲ ਮੋੜ ਦਿੱਤਾ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫ਼ਤਹਿਗੜ੍ਹ ਸਾਹਿਬ ਵਿਖੇ ਸੇਵਾ ਨਿਭਾਅ ਰਹੇ ਸੁਖਬੀਰ ਸਿੰਘ ਬਾਦਲ
NEXT STORY