ਜਲਾਲਾਬਾਦ (ਸੇਤੀਆ,ਟੀਨੂੰ, ਸੰਧੂ, ਨਿਖੰਜ,ਜਤਿੰਦਰ) : ਖ਼ੇਤੀ ਕਾਨੂੰਨਾਂ ਦੇ ਖ਼ਿਲਾਫ਼ ਟਿਕਰੀ ਬਾਰਡਰ ’ਤੇ ਧਰਨੇ ’ਚ ਸ਼ਾਮਲ ਜਲਾਲਾਬਾਦ ਨਾਲ ਸਬੰਧਤ ਸੀਨੀਅਰ ਵਕੀਲ ਅਮਰਜੀਤ ਸਿੰਘ ਰਾਏ ਦੀ ਮਿ੍ਰਤਕ ਦੇਹ ਦਾ ਅੰਤਿਮ ਸੰਸਕਾਰ ਬਾਅਦ ਦੁਪਿਹਰ ਸ਼ਿਵਪੁਰੀ ’ਚ ਕੀਤਾ ਗਿਆ। ਹਜ਼ਾਰਾਂ ਦੀ ਗਿਣਤੀ ’ਚ ਸਮਾਜਕ, ਧਾਰਮਿਕ ਅਤੇ ਰਾਜਨੀਤਿਕ ਤੋਂ ਇਲਾਵਾ ਕਿਸਾਨ ਆਗੂਆਂ ਨੇ ਅਮਰਜੀਤ ਸਿੰਘ ਰਾਏ ਦੀ ਅੰਤਿਮ ਯਾਤਰਾ ’ਚ ਹਿੱਸਾ ਲਿਆ। ਇਸ ਤੋਂ ਪਹਿਲਾਂ ਅਮਰਜੀਤ ਸਿੰਘ ਰਾਏ ਦੀ ਮਿ੍ਰਤਕ ਦੇਹ ਨੂੰ ਰਾਤ 10 ਵਜੇ ਜਲਾਲਾਬਾਦ ਵਿਖੇ ਗ੍ਰਹਿ ਨਿਵਾਸ ਲਿਆਂਦਾ ਗਿਆ ਅਤੇ ਦੁਪਿਹਰ ਕਰੀਬ 12 ਵਜੇ ਮਿ੍ਰਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਸ਼ਹਿਰ ਬਹੁਮੰਤਵੀ ਖੇਡ ਸਟੇਡੀਅਮ ’ਚ ਰੱਖਿਆ ਗਿਆ। ਇਸ ਦੌਰਾਨ ਕਿਸਾਨ ਅਤੇ ਹੋਰ ਆਗੂਆਂ ਨੇ ਅਮਰਜੀਤ ਸਿੰਘ ਰਾਏ ਨੂੰ ਸ਼ਹੀਦ ਦਾ ਦਰਜਾ ਦਿੱਤੇ ਜਾਣ ਦੀ ਮੰਗ ਕੀਤੀ। ਨਾਲ ਹੀ ਸਰਕਾਰ ਤੋਂ ਮੰਗ ਕੀਤੀ ਕਿ ਮਿ੍ਰਤਕ ਅਮਰਜੀਤ ਸਿੰਘ ਰਾਏ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਘੱਟੋ-ਘੱਟ 20 ਲੱਖ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇ। ਇਸ ਦੌਰਾਨ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰੋਹਿਤ ਦਹੂਜਾ ਨੇ ਕਿਹਾ ਕਿ ਅਮਰਜੀਤ ਸਿੰਘ ਦੇ ਪਰਿਵਾਰ ਨੂੰ ਹੱਕ ਦਿਲਾਉਣ ਲਈ ਉਨ੍ਹਾਂ ਵਲੋਂ ਸੰਘਰਸ਼ ਜਾਰੀ ਰਹੇਗਾ। ਇਸ ਦੌਰਾਨ ਤਹਿਸੀਲਦਾਰ ਸ਼ੀਸ਼ ਪਾਲ ਸਿੰਗਲਾ ਨੇ ਵੀ ਸਮੂਹ ਹਾਜਰੀਨਾਂ ’ਚ ਵਿਸ਼ਵਾਸ਼ ਦਿਲਾਇਆ ਕਿ ਉਨ੍ਹਾਂ ਨੂੰ ਆਰਥਿਕ ਮਦਦ ਅਤੇ ਨੌਕਰੀ ਦਿਲਾਉਣ ਦੀ ਮੰਗ ਸਬੰਧੀ ਪਰਪੋਜ਼ਲ ਬਣਾ ਕੇ ਸਰਕਾਰ ਨੂੰ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ : ਇਤਿਹਾਸ ’ਚ ਪਹਿਲੀ ਵਾਰ ਅੰਨਦਾਤਾ ਦੀ ਹੋਈ ਬੇਧਿਆਨੀ : ਜਾਖੜ
ਇਸ ਤੋਂ ਬਾਅਦ ਮਿ੍ਰਤਕ ਦੇਹ ਨੂੰ ਸ਼ਿਵਪੁਰੀ ਲੈ ਜਾਇਆ ਗਿਆ। ਜਿੱਥੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰੋਹਿਤ ਦਹੂਜਾ, ਸਾਬਕਾ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ, ਵਿਧਾਇਕ ਰਮਿੰਦਰ ਆਵਲਾ ਦੀ ਧਰਮਪਤਨੀ ਨੀਤੂ ਆਵਲਾ, ਸ਼ਿਅਦ ਦੇ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ, ਕਿਸਾਨ ਆਗੂ ਜੋਗਾ ਸਿੰਘ ਭੋਡੀਪੁਰ, ਮਦਨ ਕਾਠਗੜ੍ਹ, ਆਪ ਆਗੂ ਜਗਦੀਪ ਸਿੰਘ ਕਾਕਾ ਬਰਾੜ੍ਹ ਮੁਕਤਸਰ ਸਾਹਿਬ ਆਦਿ ਅਤੇ ਹੋਰਨਾਂ ਸਖਸ਼ੀਅਤਾਂ ਨੇ ਸ਼ਮੂਲੀਅਤ ਦਰਜ ਕਰਵਾਈ।
ਇਸ ਮੌਕੇ ਸਾਬਕਾ ਸਾਂਸਦ ਸ਼ੇਰ ਸਿੰਘ ਘੁਬਾਇਆ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਏ ਦਿਨੀਂ ਕਿਸਾਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਤੋਂ ਖਫ਼ਾ ਹੋ ਕੇ ਮੌਤ ਨੂੰ ਗੱਲ ਲੱਗਾ ਰਹੇ ਹਨ। ਕੇਂਦਰ ਸਰਕਾਰ ਨੂੰ ਕਿਸਾਨੀ ਮੌਤਾਂ ਨੂੰ ਰੋਕਣ ਲਈ ਤੁਰੰਤ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ। ਘੁਬਾਇਆ ਨੇ ਕਿਹਾ ਕਿ ਵਕੀਲ ਅਮਰਜੀਤ ਸਿੰਘ ਰਾਏ ਦੇ ਪਰਿਵਾਰ ਲਈ ਸਰਕਾਰ ਵਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਦੁੱਖੀ ਦੀ ਘੜੀ ’ਚ ਸ਼ਾਮਲ ਹੋਏ ਵੱਖ-ਵੱਖ ਵਰਗਾਂ ਦੇ ਲੋਕਾਂ ਵੱਲੋਂ ਸ਼ਰਧਾਂਜਲੀਆਂ ਦੇਣ ਤੋਂ ਬਾਅਦ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਜਲਾਲਾਬਾਦ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਕਿਸਾਨ ਸੰਘਰਸ਼ ’ਚ ਐੱਸ. ਸੀ. ਭਾਈਚਾਰੇ ਨੂੰ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਵੇਗਾ : ਢੀਂਡਸਾ
ਇਹ ਵੀ ਪੜ੍ਹੋ : ਰਵਨੀਤ ਬਿੱਟੂ ਦੇ ਬਿਆਨ ਤੋਂ ਭੜਕੀ 'ਭਾਜਪਾ' ਨੇ ਕੀਤਾ ਵੱਡਾ ਐਲਾਨ
ਸਾਲ-2020 : ਪੰਜਾਬ ਨੇ ਪੇਂਡੂ ਖੇਤਰਾਂ 'ਚ ਖੁੱਲੇ ‘ਚ ਸ਼ੌਚ ਮੁਕਤ ਹੋਣ ਦਾ ਟੀਚਾ ਕੀਤਾ ਹਾਸਲ
NEXT STORY