ਜਲੰਧਰ (ਸੁਧੀਰ, ਜ. ਬ.)— ਸੰਗਤ ਸਿੰਘ ਨਗਰ 'ਚ ਵਕੀਲ ਅਮਨਦੀਪ ਸਿੰਘ ਮੈਂਟੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਵਾਲੇ ਮੁੱਖ ਮੁਲਜ਼ਮ ਸਣੇ 4 ਹਮਲਾਵਰਾਂ ਨੂੰ ਥਾਣਾ ਨੰਬਰ 2 ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਮੁਲਜ਼ਮਾਂ ਕੋਲੋਂ ਪੁੱਛਗਿੱਛ ਲਈ 4 ਦਿਨ ਦਾ ਰਿਮਾਂਡ ਲਿਆ ਗਿਆ ਹੈ, ਜਿਨ੍ਹਾਂ ਕੋਲੋਂ ਅਜੇ ਤੇਜ਼ਧਾਰ ਹਥਿਆਰ ਬਰਾਮਦ ਕਰਨੇ ਹਨ। ਪੁਲਸ ਹੋਰ ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੀ ਛਾਪੇਮਾਰੀ ਕਰ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਰੂਹ ਕੰਬਾਊ ਵਾਰਦਾਤ: ਤੇਜ਼ਧਾਰ ਹਥਿਆਰਾਂ ਨਾਲ ਸ਼ਰੇਆਮ ਵੱਢਿਆ ਵਕੀਲ
ਥਾਣਾ ਨੰਬਰ 2 ਦੇ ਇੰਚਾਰਜ ਸੁਖਬੀਰ ਸਿੰਘ ਨੇ ਦੱਸਿਆ ਕਿ ਕਤਲ ਤੋਂ ਬਾਅਦ ਮੁਲਜ਼ਮਾਂ ਦੀ ਭਾਲ 'ਚ ਛਾਪੇ ਮਾਰੇ ਜਾ ਰਹੇ ਸਨ ਪਰ ਉਹ ਆਪਣੇ ਘਰਾਂ 'ਚੋਂ ਫਰਾਰ ਸਨ। ਪੁਲਸ ਨੇ ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ 'ਤੇ ਵੀ ਦਬਾਅ ਬਣਾਇਆ ਹੋਇਆ ਸੀ। ਸ਼ੁੱਕਰਵਾਰ ਨੂੰ ਗੁਪਤ ਸੂਚਨਾ ਮਿਲਣ 'ਤੇ ਪੁਲਸ ਨੇ ਵੱਖ-ਵੱਖ ਥਾਵਾਂ 'ਤੇ ਛਾਪੇ ਮਾਰ ਕੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਦੀ ਪਛਾਣ ਵਿਸ਼ਾਲ ਉਰਫ਼ ਨਿਹੰਗ ਪੁੱਤਰ ਨਰੇਸ਼ ਕੁਮਾਰ, ਜੀਵਨ ਸਿੰਘ ਉਰਫ ਜੱਸਾ, ਤਰਨਪ੍ਰੀਤ ਸਿੰਘ ਉਰਫ ਨਾਈਟੀ ਪੁੱਤਰ ਪਰਮਜੀਤ ਸਿੰਘ ਨਿਵਾਸੀ ਸ਼ਹੀਦ ਬਾਬਾ ਸੰਗਤ ਸਿੰਘ ਨਗਰ ਗੁਰਦੁਆਰਾ ਅਤੇ ਹਰਕੀਰਤ ਸਿੰਘ ਉਰਫ਼ ਅਨਮੋਲ ਪੁੱਤਰ ਜਸਪਾਲ ਸਿੰਘ ਸਾਰੇ ਨਿਵਾਸੀ ਸੰਗਤ ਸਿੰਘ ਨਗਰ ਵਜੋਂ ਹੋਈ ਹੈ। ਮੁਲਜ਼ਮਾਂ ਨੂੰ ਰਿਮਾਂਡ 'ਤੇ ਲੈ ਕੇ ਫਰਾਰ ਮੁਲਜ਼ਮਾਂ ਬਾਰੇ ਪੁੱਛਗਿੱਛ ਚੱਲ ਰਹੀ ਹੈ। ਹਮਲੇ 'ਚ ਸ਼ਾਮਲ ਅਣਪਛਾਤੇ ਹਮਲਾਵਰਾਂ ਦੀ ਵੀ ਪਛਾਣ ਪੁਲਸ ਕਰ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦ ਫਰਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਛੱਪੜ 'ਚੋਂ ਮਿਲੀਆਂ ਦੋ ਬੱਚਿਆਂ ਦੀਆਂ ਲਾਸ਼ਾਂ ਦੇ ਮਾਮਲੇ 'ਚ ਵੱਡਾ ਖੁਲਾਸਾ, ਪਿਓ ਨੇ ਹੀ ਦਿੱਤੀ ਭਿਆਨਕ ਮੌਤ
ਜ਼ਿਕਰਯੋਗ ਹੈ ਕਿ ਵਕੀਲ ਅਮਨਦੀਪ ਸਿੰਘ ਉਰਫ਼ ਮੈਂਟੀ ਨਿਵਾਸੀ ਸੰਗਤ ਸਿੰਘ ਨਗਰ ਦਾ 10 ਦਸੰਬਰ ਨੂੰ ਕਤਲ ਕਰ ਦਿੱਤਾ ਗਿਆ ਸੀ। ਅਮਨਦੀਪ ਦੇ ਪਿਤਾ ਸਵਰਨ ਸਿੰਘ ਨੇ ਥਾਣਾ ਨੰਬਰ 2 ਦੀ ਪੁਲਸ ਨੂੰ ਬਿਆਨ ਦਿੱਤੇ ਸਨ ਕਿ 10 ਦਸੰਬਰ ਦੀ ਰਾਤ ਨੂੰ ਇਲਾਕੇ 'ਚ ਸਥਿਤ ਗੁਰਦੁਆਰਾ ਸਾਹਿਬ ਦੇ ਗੇਟ ਦੇ ਤਾਲੇ ਟੁੱਟੇ ਹੋਣ ਦੀ ਸੂਚਨਾ ਮਿਲਣ 'ਤੇ ਉਨ੍ਹਾਂ ਦਾ ਬੇਟਾ ਅਮਨਦੀਪ ਇਲਾਕਾ ਵਾਸੀ ਇਕ ਨੌਜਵਾਨ ਨਾਲ ਮੌਕਾ ਦੇਖਣ ਗਿਆ ਸੀ, ਜਦੋਂ ਕਿ ਉਹ ਖੁਦ ਵੀ ਮੋਟਰਸਾਈਕਲ 'ਤੇ ਉਸਦੇ ਪਿੱਛੇ-ਪਿੱਛੇ ਉਥੇ ਪਹੁੰਚ ਗਏ ਸਨ।
ਘਟਨਾ ਸਥਾਨ 'ਤੇ ਖੜ੍ਹੇ ਪਰਮਜੀਤ ਸਿੰਘ, ਉਸਦੇ ਜਵਾਈ ਵਿਸ਼ਾਲ ਉਰਫ਼ ਨਿਹੰਗ, ਬੇਟੇ ਨਾਈਟੀ ਅਤੇ ਭਾਣਜੇ ਜੀਵਨ ਅਤੇ ਹਰਕੀਰਤ ਸਿੰਘ ਉਰਫ਼ ਅਨਮੋਲ, ਵਰੁਣ ਉਰਫ਼ ਤਰੁਣ ਅਤੇ ਅਣਪਛਾਤੇ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਵਿਸ਼ਾਲ ਉਰਫ਼ ਨਿਹੰਗ ਨੇ ਤੇਜ਼ਧਾਰ ਹਥਿਆਰ ਨਾਲ ਅਮਨਦੀਪ ਦੀ ਗਰਦਨ 'ਤੇ ਹਮਲਾ ਕਰ ਦਿੱਤਾ ਅਤੇ ਜਾਨੋਂ ਮਾਰ ਦੇਣ ਦੇ ਲਲਕਾਰੇ ਮਾਰਦਿਆਂ ਉਥੋਂ ਫਰਾਰ ਹੋ ਗਏ। ਅਮਨਦੀਪ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਜਿਸ ਹਾਲ 'ਚ ਫੜੇ ਮੁੰਡੇ-ਕੁੜੀਆਂ ਵੇਖ ਪੁਲਸ ਦੇ ਉੱਡੇ ਹੋਸ਼
ਪਿੰਡ ਜਲਾਲਪੁਰ 'ਚ ਅਣਪਛਾਤੇ ਲੁਟੇਰਿਆਂ ਨੇ ਸੇਵਾਮੁਕਤ ਫੌਜੀ 'ਤੇ ਚਲਾਈ ਗੋਲੀ
NEXT STORY