ਜਲੰਧਰ (ਮਹੇਸ਼)— ਜ਼ਿਲ੍ਹਾ ਦਿਹਾਤੀ ਪੁਲਸ ਦੇ ਥਾਣਾ ਪਤਾਰਾ ਅਧੀਨ ਪੈਂਦੇ ਪਿੰਡ ਤੱਲ੍ਹਣ ਤੋਂ ਸਲੇਮਪੁਰ ਮਸੰਦਾਂ ਨੂੰ ਜਾਂਦੇ ਮਾਰਗ 'ਤੇ ਸਥਿਤ ਛੱਪੜ ਦੇ ਗੰਦੇ ਪਾਣੀ 'ਚ ਤੈਰਦੀਆਂ 2 ਬੱਚਿਆਂ ਦੀਆਂ ਲਾਸ਼ਾਂ ਮਿਲਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ ਹੋਇਆ ਹੈ। ਦੋਵੇਂ ਬੱਚਿਆਂ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਬੱਚਿਆਂ ਦੇ ਪਿਤਾ ਨੇ ਹੀ ਕੀਤਾ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਜਿਸ ਹਾਲ 'ਚ ਫੜੇ ਮੁੰਡੇ-ਕੁੜੀਆਂ ਵੇਖ ਪੁਲਸ ਦੇ ਉੱਡੇ ਹੋਸ਼
ਦੱਸਿਆ ਜਾ ਰਿਹਾ ਹੈ ਕਿ ਪਿਤਾ ਰਣਜੀਤ ਸਿੰਘ ਨੇ ਹੀ ਦੋਵੇਂ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਪਿੰਡ ਤੱਲ੍ਹਣ 'ਚ ਲਿਜਾ ਕੇ ਛੱਪੜ 'ਚ ਸੁੱਟ ਦਿੱਤੀਆਂ ਸਨ। ਦੋਹਾਂ ਬੱਚਿਆਂ ਦੀ ਉਮਰ 8 ਤੋਂ 10 ਸਾਲ ਦੀ ਸੀ ਹਾਲਾਂਕਿ ਕਿਸੇ ਰਾਹਗੀਰ ਨੇ ਜਿਵੇਂ ਹੀ ਛੱਪੜ 'ਚ 2 ਬੱਚਿਆਂ ਦੀਆਂ ਲਾਸ਼ਾਂ ਨੂੰ ਵੇਖਿਆ ਤਾਂ ਪਿੰਡ ਤੱਲ੍ਹਣ ਦੇ ਸਰਪੰਚ ਨੂੰ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਪੁਲਸ ਦੀ ਮੌਜੂਦਗੀ ਵਿਚ ਲਾਸ਼ਾਂ ਨੂੰ ਛੱਪੜ ਵਿਚੋਂ ਕੱਢਵਾ ਲਿਆ ਗਿਆ ਸੀ।
ਇਹ ਵੀ ਪੜ੍ਹੋ: ਸ਼ਾਹਕੋਟ ਨੇੜੇ ਸਤਲੁਜ ਦਰਿਆ 'ਚੋਂ ਮਿਲੀ ਫ਼ੌਜੀ ਦੀ ਵਰਦੀ ਪਾਈ ਮਾਸੂਮ ਬੱਚੀ ਦੀ ਲਾਸ਼, ਫੈਲੀ ਸਨਸਨੀ
ਥਾਣਾ ਪਤਾਰਾ ਦੇ ਐੱਸ. ਐੱਚ. ਓ. ਰਛਪਾਲ ਸਿੰਘ ਨੇ ਦੱਸਿਆ ਕਿ ਜਾਂਚ 'ਚ ਪਤਾ ਲੱਗਾ ਹੈ ਕਿ ਬੱਚਿਆਂ ਦੇ ਪਿਤਾ ਰਣਜੀਤ ਸਿੰਘ ਨਿਵਾਸੀ ਅਰਮਾਨ ਨਗਰ ਦਕੋਹਾ ਰਾਮਾ ਮੰਡੀ ਦਾ ਆਪਣੀ ਪਤਨੀ ਰੰਗੀਲੀ ਨਾਲ 1 ਦਸੰਬਰ ਨੂੰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਆਪਣੀ ਪਤਨੀ ਨਾਲ ਕੁੱਟਮਾਰ ਕਰਨ ਦੇ ਬਾਅਦ ਆਪਣੇ ਦੋਵੇਂ ਬੱਚਿਆਂ ਰਾਕੇਸ਼ ਅਤੇ ਅਨਮੋਲ ਨੂੰ ਘਰੋਂ ਲੈ ਕੇ ਚਲਾ ਗਿਆ ਸੀ। ਪਤਨੀ ਰੰਗੀਲੀ ਨੇ ਇਸ ਸਬੰਧੀ ਨੰਗਲਸ਼ਾਮਾ ਦਕੋਹਾ ਪੁਲਸ ਚੌਕੀ 'ਚ ਸ਼ਿਕਾਇਤ ਵੀ ਦਰਜ ਕਰਾਈ ਸੀ, ਜਿਸ ਤੋਂ ਬਾਅਦ ਪੁਲਸ ਨੇ ਰਣਜੀਤ ਨੂੰ ਕਾਬੂ ਕਰ ਲਿਆ ਸੀ ਅਤੇ ਪਤੀ-ਪਤਨੀ 'ਚ ਕੁਝ ਲੋਕਾਂ ਨੇ ਰਾਜ਼ੀਨਾਮਾ ਵੀ ਕਰਵਾ ਦਿੱਤਾ ਸੀ।
ਇਹ ਵੀ ਪੜ੍ਹੋ: ਜਲੰਧਰ 'ਚ ਖ਼ੌਫ਼ਨਾਕ ਘਟਨਾ: ਛੱਪੜ 'ਚੋਂ ਮਿਲੀਆਂ ਦੋ ਬੱਚਿਆਂ ਦੀਆਂ ਲਾਸ਼ਾਂ, ਫੈਲੀ ਦਹਿਸ਼ਤ
ਪਤਨੀ ਨੂੰ ਦੱਸਿਆ ਬੱਚੇ ਦਾਦੀ ਕੋਲ ਹਨ
ਇਸ ਦੌਰਾਨ ਪਤੀ ਨੇ ਕਿਹਾ ਸੀ ਕਿ ਦੋਵੇਂ ਬੱਚੇ ਆਪਣੀ ਦਾਦੀ ਕੋਲ ਹਨ। ਉਸ ਨੇ ਆਪਣੀ ਮਾਂ ਨਾਲ ਇਸ ਸਬੰਧੀ ਗੱਲ ਵੀ ਕਰਵਾ ਦਿੱਤੀ ਸੀ, ਜਿਸ ਤੋਂ ਬਾਅਦ ਉਸ ਦੀ ਪਤਨੀ ਰੰਗੀਲੀ ਵੀ ਸਹਿਮਤ ਹੋ ਗਈ ਸੀ। ਬੱਚਿਆਂ ਦੀ ਹੱਤਿਆ ਕਰਨ ਵਾਲਾ ਰਣਜੀਤ ਮੂਲ ਰੂਪ 'ਚ ਯੂ. ਪੀ. ਦਾ ਰਹਿਣ ਵਾਲਾ ਹੈ ਅਤੇ ਉਹ ਮਜ਼ਦੂਰੀ ਕਰਦਾ ਹੈ। ਮੁਲਜ਼ਮ ਰਣਜੀਤ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਥਾਣਾ ਪਤਾਰਾ ਦੀ ਪੁਲਸ ਨੇ ਅਜੇ ਕੋਈ ਪੁਸ਼ਟੀ ਨਹੀਂ ਕੀਤੀ ਹੈ ਜਦਕਿ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਨੂੰ ਪੁਲਸ ਨੇ ਆਪਣੀ ਗ੍ਰਿਫ਼ਤ 'ਚ ਲੈ ਲਿਆ ਹੈ।
ਇਹ ਵੀ ਪੜ੍ਹੋ: ਜਲੰਧਰ: ਵਿਆਹ ਸਮਾਗਮ 'ਚ ਸ਼ਰੇਆਮ ਦਾਗੇ ਫਾਇਰ, ਵਾਇਰਲ ਹੋਈ ਵੀਡੀਓ ਨੇ ਸਾਹਮਣੇ ਲਿਆਂਦਾ ਸੱਚ
ਐੱਸ. ਐੱਚ. ਓ. ਨੇ ਕਿਹਾ ਕਿ ਨੰਗਲ ਸ਼ਾਮਾ ਪੁਲਸ ਚੌਕੀ 'ਚ ਸ਼ਿਕਾਇਤ ਦਰਜ ਹੋਣ ਕਾਰਨ ਇਹ ਮਾਮਲਾ ਉਥੇ ਦਾ ਹੀ ਬਣਦਾ ਹੈ ਅਤੇ ਉੱਥੇ ਹੀ ਅਗਲੀ ਕਾਰਵਾਈ ਹੋਵੇਗੀ ਜਦਕਿ ਨੰਗਲਸ਼ਾਮਾ ਪੁਲਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਮਹਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਜੋ ਸ਼ਿਕਾਇਤ 1 ਦਸੰਬਰ ਨੂੰ ਰਣਜੀਤ ਦੀ ਪਤਨੀ ਰੰਗੀਲੀ ਵੱਲੋਂ ਆਈ ਸੀ ਉਹ ਖ਼ਤਮ ਹੋ ਚੁੱਕੀ ਹੈ, ਇਸ ਲਈ ਇਹ ਮਾਮਲਾ ਉਨ੍ਹਾਂ ਦੇ ਅਧੀਨ ਨਹੀਂ ਆਉਂਦਾ ਹੈ ਥਾਣਾ ਪਤਾਰਾ ਦੀ ਪੁਲਸ ਨੇ ਹੀ ਇਸ ਸਬੰਧੀ ਕਾਰਵਾਈ ਕਰ ਰਹੀ ਹੈ। ਉਥੇ ਹੀ ਇਸ ਸਬੰਧੀ ਕੇਸ ਦਰਜ ਕੀਤਾ ਜਾਵੇਗਾ ਉਧਰ ਡੀ. ਐੱਸ. ਪੀ. ਮਾਨ ਨੇ ਕਿਹਾ ਕਿ ਪੋਸਟਮਾਰਟਮ ਲਈ ਦੋਹਾਂ ਬੱਚਿਆਂ ਦੀਆਂ ਲਾਸ਼ਾਂ ਸਿਵਲ ਹਸਪਤਾਲ 'ਚ ਭੇਜ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਰੂਹ ਕੰਬਾਊ ਵਾਰਦਾਤ: ਤੇਜ਼ਧਾਰ ਹਥਿਆਰਾਂ ਨਾਲ ਸ਼ਰੇਆਮ ਵੱਢਿਆ ਵਕੀਲ
ਨੋਟ: ਪਿਓ ਵੱਲੋਂ ਬੱਚਿਆਂ ਨੂੰ ਦਿੱਤੀ ਗਈ ਇਸ ਭਿਆਨਕ ਮੌਤ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ 'ਚ ਦਿਓ ਜਵਾਬ
ਵਿਆਹ ਵਾਲੇ ਘਰ 'ਚ ਪਏ ਕੀਰਨੇ: ਭੈਣ ਦੇ ਵਿਆਹ ਮੌਕੇ ਭੰਗੜੇ ਪਾਉਂਦੇ ਨੌਜਵਾਨ ਦੀ ਮੌਤ, ਲੁਟੇਰੇ ਵੀ ਚੁੱਕ ਗਏ ਫ਼ਾਇਦਾ
NEXT STORY