ਅੰਮ੍ਰਿਤਸਰ (ਅਨਜਾਣ) : ਅਫ਼ਗਾਨਿਸਤਾਨ ਵਿਖੇ ਗੁਰਦੁਆਰਾ ਕਰਤੇ ਪ੍ਰਵਾਨ ‘ਤੇ ਹੋਏ ਹਮਲੇ ਨੂੰ ਮੰਦਭਾਗਾ ਵਰਤਾਰਾ ਦੱਸਦਿਆਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਸ ਨੂੰ ਸਿੱਖ ਮਨਿਉਰਿਟੀ ਨੂੰ ਨਿਸ਼ਾਨਾ ਬਨਾਉਣਾ ਵੀ ਦੱਸਿਆ ਹੈ। ਉਨ੍ਹਾਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਅਫ਼ਗਾਨਿਸਤਾਨ ਦੇ ਸਮੇਂ ਮੁਤਾਬਕ ਕੁਝ ਲੋਕ ਸਵਾ ਸੱਤ ਵਜੇ ਇਸ ਗੁਰਦੁਆਰਾ ਸਾਹਿਬ ਦੇ ਮੇਨ ਗੇਟ ’ਤੇ ਆਏ ਅਤੇ ਬੰਬ ਨਾਲ ਗੇਟ ਤੋੜ ਕੇ ਗੁਰਦੁਆਰਾ ਸਾਹਿਬ ‘ਤੇ ਕਾਬਜ਼ ਹੋ ਗਏ।
ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਪਬਜੀ ਗੇਮ ’ਚੋਂ ਹਾਰਨ ’ਤੇ 17 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
ਉਨ੍ਹਾਂ ਕਿਹਾ ਅੰਦਰ ਜਾ ਕੇ ਉਨ੍ਹਾਂ ਨੇ ਕੀ ਕੀਤਾ, ਹਾਲੇ ਬਹੁਤੀ ਜਾਣਕਾਰੀ ਨਹੀਂ ਮਿਲੀ। ਇਸ ਹਮਲੇ ਕਾਰਨ ਇੱਕ ਸਿੱਖ ਜ਼ਖ਼ਮੀ ਹੋ ਗਿਆ, ਜੋ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਮਿਲੀ ਜਾਣਕਾਰੀ ਅਨੁਸਾਰ ਤਾਲਿਬਾਨ ਦੀ ਫੌਜ ਉਨ੍ਹਾਂ ਨਾਲ ਲੜ ਰਹੀ ਹੈ। ਚਾਹੇ ਭਾਰਤ ਹੋਵੇ, ਅਫ਼ਗਾਨਿਸਤਾਨ ਹੋਵੇ ਜਾਂ ਕੋਈ ਹੋਰ ਮੁਲਕ ਹੋਵੇ ਗੁਰਦੁਆਰਾ ਸਾਹਿਬ ਜਾਂ ਕਿਸੇ ਵੀ ਧਾਰਮਿਕ ਅਸਥਾਨ ਤੇ ਧਾਰਮਿਕ ਅਸਥਾਨ ਨੂੰ ਨਿਸ਼ਾਨਾ ਬਨਾਉਣਾ ਗੰਦੀ ਰਾਜਨੀਤੀ ਦੀ ਖੇਡ ਹੈ। ਦੁਨੀਆਂ ਦੀਆਂ ਸਰਕਾਰਾਂ ਨੂੰ ਏਸ ਮਸਲੇ ਤੇ ਇਕੱਠੇ ਹੋ ਕੇ ਸੋਚਣ ਦੀ ਲੋੜ ਹੈ। ਰਾਜਨੀਤੀ ਕਰੋ ਪਰ ਰਾਜਨੀਤੀ ਦੇ ਅਧਾਰ ਤੇ ਕਿਸੇ ਧਾਰਮਿਕ ਅਸਥਾਨ, ਕਿਸੇ ਜਾਤੀ ਜਾਂ ਕਿਸੇ ਘੱਟ ਗਿਣਤੀ ਕੌਮ ਨੂੰ ਨਿਸ਼ਾਨਾ ਬਨਾਉਣਾ ਗਲਤ ਦਿਸ਼ਾ ਵੱਲ ਲੈ ਕੇ ਜਾਣਾ ਹੈ।
ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਨਾਜਾਇਜ਼ ਮਾਈਨਿੰਗ ਦੇ ਮਾਮਲੇ ’ਚ ਕਾਂਗਰਸ ਦਾ ਸਾਬਕਾ ਵਿਧਾਇਕ ਜੋਗਿੰਦਰ ਭੋਆ ਗ੍ਰਿਫ਼ਤਾਰ
ਜਥੇਦਾਰ ਨੇ ਕਿਹਾ ਕਿ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਅਫ਼ਗਾਨਿਸਤਾਨ ਦੇ ਸਿੱਖ ਮਹਿਫੂਜ਼ ਰਹਿਣ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬਹੁਤ ਜਲਦ ਅਫ਼ਗਾਨਿਸਤਾਨ ਸਰਕਾਰ ਨਾਲ ਰਾਫ਼ਤਾ ਕਾਇਮ ਕਰਕੇ ਓਥੋਂ ਦੇ ਸਿੱਖਾਂ ਨੂੰ ਸੁਰੱਖਿਅਤ ਬਾਹਰ ਕੱਢਣ। ਉਨ੍ਹਾਂ ਦੂਸਰੇ ਮੁਲਕਾਂ ਦੇ ਸਿੱਖਾਂ ਨੂੰ ਕਿਹਾ ਕਿ ਉਹ ਆਪਣੀਆਂ-ਆਪਣੀਆਂ ਸਰਕਾਰਾਂ ਨਾਲ ਰਾਫ਼ਤਾ ਕਾਇਮ ਕਰਕੇ ਅਫ਼ਗਾਨਿਸਤਾਨ ਦੇ ਸਿੱਖਾਂ ਲਈ ਹਿਫ਼ਾਜ਼ਤ ਲਈ ਓਥੋਂ ਦੀ ਸਰਕਾਰ ਨੂੰ ਅਪੀਲ ਕਰਨ ਤੇ ਇਸਦੇ ਨਾਲ ਹੀ ਸਾਡੇ ਧਾਰਮਿਕ ਅਸਥਾਨ ਵੀ ਮਹਿਫ਼ੂਜ਼ ਰਹਿਣ ਤੇ ਉਨ੍ਹਾਂ ਇਤਿਹਾਸਕ ਅਸਥਾਨਾਂ ਦੇ ਨਿਸ਼ਾਨ ਕਾਇਮ ਰਹਿਣ।
ਪੜ੍ਹੋ ਇਹ ਵੀ ਖ਼ਬਰ: ਵੱਡੀ ਕਾਮਯਾਬੀ: 6 ਮਹੀਨੇ ਪਹਿਲਾਂ ਕਰਤਾਰਪੁਰ ਤੋਂ ਅਗਵਾ ਹੋਇਆ 13 ਸਾਲਾ ਬੱਚਾ ਜਲੰਧਰ ਦੇ ਢਾਬੇ ਤੋਂ ਬਰਾਮਦ
ਗੈਂਗਸਟਰ ਗੋਲਡੀ ਬਰਾੜ ਦੇ ਨਾਂ 'ਤੇ ਮੰਗੀ 5 ਲੱਖ ਦੀ ਫਿਰੌਤੀ
NEXT STORY