ਖਰੜ (ਅਮਰਦੀਪ) : ਸਿਟੀ ਪੁਲਸ ਨੇ ਇਕ ਅਫ਼ਗਾਨਿਸਤਾਨੀ ਨਾਗਰਿਕ ਨੂੰ ਅਗਵਾ ਕਰਕੇ ਉਸ ਤੋਂ ਲੁੱਟ-ਖੋਹ ਕਰਨ ਵਾਲੇ ਦੋ ਆਟੋ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਐੱਸ. ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਅਫ਼ਗਾਨਿਸਤਾਨ ਦਾ ਨਾਗਰਿਕ ਕਾਸੀ ਅਹਿਮਦ ਪੁੱਤਰ ਅਬਦੁੱਲ ਖਾਲਿਦ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਯੂਨਾਈਟਿਡ ਨੈਸ਼ਨ ਨਵੀਂ ਦਿੱਲੀ ਵਿੱਚ ਚੱਲਦੇ ਕੇਸ ਦੇ ਸਿਲਸਿਲੇ ਵਿੱਚ ਭਾਰਤ ਆਇਆ ਹੋਇਆ ਹੈ ਅਤੇ ਆਪਣੇ ਭਰਾ ਵੋਲਿਦ ਖਾਨ ਕੋਲ ਖਰੜ ਵਿਖੇ ਰਹਿੰਦਾ ਹੈ।
ਉਹ ਆਪਣੇ ਕੇਸ ਸਬੰਧੀ ਦਿੱਲੀ ਜਾਣ ਲਈ ਖਰੜ ਬੱਸ ਸਟੈਂਡ ਤੋਂ ਚੰਡੀਗੜ੍ਹ ਬੱਸ ਅੱਡਾ ਸੈਕਟਰ-43 ਲਈ ਆਟੋ ਲਿਆ ਤਾਂ ਆਟੋ ਚਾਲਕਾ ਨੇ ਉਸ ਨੂੰ ਅਗਵਾ ਕਰਕੇ ਏਅਰਪੋਰਟ ਰੋਡ 'ਤੇ ਸੁੰਨਸਾਨ ਜਗ੍ਹਾ ਲੈ ਗਏ ਅਤੇ ਚਾਕੂ ਦੀ ਨੋਕ 'ਤੇ ਉਸ ਪਾਸੋਂ ਨਕਦੀ 16000 ਮੋਬਾਇਲ ਅਤੇ ਹੋਰ ਡਾਕੂਮੈਂਟ ਖੋਹ ਲਏ। ਪੁਲਸ ਨੇ ਇਸ ਮਾਮਲੇ ਵਿੱਚ ਆਟੋ ਚਾਲਕ ਸੰਦੀਪ ਕੁਮਾਰ ਗੁਪਤਾ ਪੁੱਤਰ ਵਿਸਵਾਨਾਥ ਗੁੱਪਤਾ ਵਾਸੀ ਗੋਲਡਨ ਸਿਟੀ ਖਰੜ ਅਤੇ ਸੁਰਿੰਦਰ ਸਿੰਘ ਪੁਤਰ ਭੁਪਿੰਦਰ ਸਿੰਘ ਵਾਸੀ ਗਰੀਨ ਵੈਲੀ ਖਰੜ ਨੂੰ ਗ੍ਰਿਫ਼ਤਾਰ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਮਾਣਯੋਗ ਜੱਜ ਨੇ ਮੁਲਜ਼ਮਾਂ ਨੂੰ 5 ਦਿਨਾ ਪੁਲਸ ਰਿਮਾਂਡ ਤੇ ਭੇਜਣ ਦੇ ਹੁਕਮ ਸੁਣਾਏ ਹਨ।
BSF ਨੇ ਸਰਹੱਦ ਤੋਂ ਫੜ੍ਹੀ ਹੈਰੋਇਨ ਦੀ ਵੱਡੀ ਖੇਪ, ਹਥਿਆਰ ਵੀ ਕੀਤੇ ਬਰਾਮਦ
NEXT STORY