ਫਾਜ਼ਿਲਕਾ (ਨਾਗਪਾਲ, ਲੀਲਾਧਰ) : ਫਾਜ਼ਿਲਕਾ ਵਿਖੇ ਭਾਰਤ-ਪਾਕਿਸਤਾਨ ਸਰਹੱਦ ’ਤੇ ਗਸ਼ਤ ਦੌਰਾਨ ਸੰਘਣੀ ਧੁੰਦ ਕਾਰਨ ਬੀਤੇ ਦਿਨ ਗਲਤੀ ਨਾਲ ਪਾਕਿਸਤਾਨੀ ਸਰਹੱਦ ’ਚ ਚਲੇ ਗਏ ਬੀ. ਐੱਸ. ਐੱਫ. ਦੇ ਜਵਾਨ ਅਮਿਤ ਪ੍ਰਸ਼ਾਦ (30) ਨੂੰ ਵੀਰਵਾਰ ਬਾਅਦ ਦੁਪਹਿਰ ਪਾਕਿਸਤਾਨੀ ਰੇਂਜਰਾਂ ਨੇ ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ।
ਇਹ ਵੀ ਪੜ੍ਹੋ : ਕਾਂਗਰਸ ਦੀ ਹਿਮਾਚਲ 'ਚ ਜਿੱਤ 'ਤੇ ਬੋਲੇ ਪ੍ਰਤਾਪ ਬਾਜਵਾ, ਗੁਜਰਾਤ 'ਚ ਦਿੱਲੀ ਤੇ ਪੰਜਾਬ ਮਾਡਲ ਬਾਰੇ ਕਹੀ ਇਹ ਗੱਲ
ਜ਼ਿਕਰਯੋਗ ਹੈ ਕਿ ਪਾਕਿਸਤਾਨ ਸਰਹੱਦ ’ਤੇ ’ਡਰੋਨ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਨੂੰ ਰੋਕਣ ਲਈ ਭਾਰਤ ਵੱਲੋਂ ਸਖ਼ਤ ਕਦਮ ਚੁੱਕੇ ਗਏ ਹਨ। ਇਸ ਤਹਿਤ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਵਿੱਚ ਵੀ ਬੀ. ਐੱਸ. ਐੱਫ. ਦੇ ਜਵਾਨਾਂ ਦੀ ਗਸ਼ਤ ਜਾਰੀ ਹੈ। ਸੰਘਣੀ ਧੁੰਦ ਕਾਰਨ ਅਮਿਤ ਪ੍ਰਸ਼ਾਦ ਨੂੰ ਪਾਕਿਸਤਾਨੀ ਸਰਹੱਦ ’ਤੇ ਪੈਰ ਰੱਖਦੇ ਹੀ ਪਾਕਿ ਰੇਂਜਰਾਂ ਨੇ ਫੜ ਲਿਆ, ਜਿਸ ਨੂੰ ਤਕਰੀਬਨ 30 ਘੰਟੇ ਆਪਣੇ ਕਬਜ਼ੇ ’ਚ ਰੱਖਣ ਤੋਂ ਬਾਅਦ ਪਾਕਿ ਰੇਂਜਰਾਂ ਨੇ ਭਾਰਤ ਨੂੰ ਸੌਂਪ ਦਿੱਤਾ।
ਕਾਂਗਰਸ ਦੀ ਹਿਮਾਚਲ 'ਚ ਜਿੱਤ 'ਤੇ ਬੋਲੇ ਪ੍ਰਤਾਪ ਬਾਜਵਾ, ਗੁਜਰਾਤ 'ਚ ਦਿੱਲੀ ਤੇ ਪੰਜਾਬ ਮਾਡਲ ਬਾਰੇ ਕਹੀ ਇਹ ਗੱਲ
NEXT STORY