ਬਟਾਲਾ, (ਬੇਰੀ)- ਥਾਣਾ ਰੰਗੜ ਨੰਗਲ ਦੀ ਪੁਲਸ ਨੂੰ ਦਿੱਤੀ ਜਾਣਕਾਰੀ 'ਚ ਮਨਦੀਪ ਕੌਰ ਪਤਨੀ ਰੁਪਿੰਦਰ ਸਿੰਘ ਵਾਸੀ ਪਿੰਡ ਸਾਗਰਪੁਰ ਨੇ ਦੱਸਿਆ ਕਿ ਉਹ ਅਤੇ ਉਸਦੀ ਸੱਸ ਸਿਮਰਜੀਤ ਕੌਰ ਘਰ 'ਚ ਮੌਜੂਦ ਸੀ ਕਿ ਰਾਤ ਸਾਢੇ 8 ਵਜੇ ਗੁਰਵਿੰਦਰ ਸਿੰਘ ਵਾਸੀ ਪਿੰਡ ਨਸੀਰਪੁਰ ਉਨ੍ਹਾਂ ਦੇ ਘਰ 'ਚ ਰਾਈਫਲ ਲੈ ਕੇ ਦਾਖਲ ਹੋਇਆ ਅਤੇ ਦੋ ਫਾਇਰ ਘਰ ਦੇ ਅੰਦਰ ਬਣੇ ਕਮਰੇ ਵੱਲ ਕੀਤੇ, ਜੋ ਕਮਰੇ ਦੀ ਕੰਧ 'ਚ ਜਾ ਲੱਗੇ। ਮਨਦੀਪ ਕੌਰ ਨੇ ਦੱਸਿਆ ਕਿ ਇਸਦੇ ਤੁਰੰਤ ਬਾਅਦ ਗੁਰਵਿੰਦਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਉਕਤ ਮਾਮਲੇ ਸਬੰਧੀ ਏ. ਐੱਸ. ਆਈ. ਚਰਨਜੀਤ ਸਿੰਘ ਨੇ ਕਾਰਵਾਈ ਕਰਦੇ ਹੋਏ ਥਾਣਾ ਰੰਗੜ ਨੰਗਲ 'ਚ ਗੁਰਵਿੰਦਰ ਸਿੰਘ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਹੈ।
ਜ਼ਿਲਾ ਮੈਜਿਸਟਰੇਟ ਨੇ ਜਾਰੀ ਕੀਤੇ ਪਾਬੰਦੀਆਂ ਦੇ ਹੁਕਮ
NEXT STORY