ਲੁਧਿਆਣਾ (ਖੁੱਲਰ) : ਸਿੱਖ ਨੌਜਵਾਨ ਸੇਵਾ ਸੋਸਾਇਟੀ ਅਤੇ ਚੁਪਹਿਰਾ ਪਰਿਵਾਰ ਵੱਲੋਂ ਤਖਤ ਸ੍ਰੀ ਪਟਨਾ ਸਾਹਿਬ ਜੀ ਦੇ ਦਰਸ਼ਨਾਂ ਲਈ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਅਕਾਲ ਤਖਤ ਸਾਹਿਬ ਐਕਸਪ੍ਰੈੱਸ ਰਾਹੀਂ ਸੰਗਤਾਂ ਦਾ ਜੱਥਾ ਰਵਾਨਾ ਕੀਤਾ ਗਿਆ ਸੀ, ਜੋ ਦਰਸ਼ਨ ਕਰਕੇ ਹੁਣ ਵਾਪਸੀ ਲਈ ਲੁਧਿਆਣਾ ਵੱਲ ਰਵਾਨਾ ਹੋ ਗਿਆ ਹੈ। ਧੰਨ-ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ ਸੰਗਤਾਂ ਨੇ ਬੜੀ ਸ਼ਰਧਾ ਨਾਲ ਤਖਤ ਸ੍ਰੀ ਪਟਨਾ ਸਾਹਿਬ ਅਤੇ ਹੋਰ ਸਥਾਨਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕੀਤੇ ਅਤੇ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ।
ਇਹ ਵੀ ਪੜ੍ਹੋ : ਵੱਡੀ ਖਬਰ! 3 ਦਿਨਾਂ ਦੀ ਭਾਲ ਮਗਰੋਂ ਕਾਂਗਰਸ ਬਲਾਕ ਪ੍ਰਧਾਨ ਦੇ ਕਾਤਲ ਬਿਹਾਰ ਬਾਰਡਰ ਤੋਂ ਕਾਬੂ
ਵਾਪਸੀ ਤੋਂ ਪਹਿਲਾਂ ਸੰਗਤਾਂ ਵੱਲੋਂ ਤਖਤ ਸਾਹਿਬ ਵਿਖੇ ਅਰਦਾਸ ਕਰਕੇ ਸਫ਼ਲ ਯਾਤਰਾ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਤਖਤ ਸੱਚਖੰਡ ਸ੍ਰੀ ਪਟਨਾ ਸਾਹਿਬ ਦੇ ਸਿੰਘ ਸਾਹਿਬ ਵੱਲੋਂ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਨਿੰਦਰ ਸਿੰਘ ਆਹੂਜਾ ਵੱਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਸੰਗਤਾਂ ਨੂੰ ਗੁਰਧਾਮਾਂ ਦੇ ਦਰਸ਼ਨ ਕਰਾਉਣਾ ਸਭ ਤੋਂ ਵੱਡਾ ਪੁੰਨ ਹੈ। ਇਸ ਦੌਰਾਨ ਭਗਤਪ੍ਰੀਤ ਸਿੰਘ, ਚਰਨਜੀਤ ਸਿੰਘ ਚੰਨੀ, ਹਰਮਨ ਸੇਠੀ, ਪ੍ਰਭਜੋਤ ਸਿੰਘ, ਅਮਰਜੀਤ ਸਿੰਘ ਆਹੂਜਾ, ਸਿਦਕ ਆਹੂਜਾ, ਹਰਭਜਨ ਸਿੰਘ ਆਹੂਜਾ, ਗੁਰਮੀਤ ਸਿੰਘ ਮਨੋਚਾ, ਪ੍ਰਭ ਸਿਮਰਨ ਸਿੰਘ, ਜਸਨ ਪ੍ਰੀਤ ਸਿੰਘ, ਜਸਸਿਮਰਨ ਸਿੰਘ, ਸਿਮਰਪ੍ਰੀਤ ਸਿੰਘ, ਗੁਰਮੀਤ ਸਿੰਘ ਰੋਮੀ, ਗੁਰਮੀਤ ਸਿੰਘ ਅਤੇ ਜਸਪਾਲ ਸਿੰਘ ਆਦਿ ਵੀ ਹਾਜਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖਬਰ! 3 ਦਿਨਾਂ ਦੀ ਭਾਲ ਮਗਰੋਂ ਕਾਂਗਰਸ ਬਲਾਕ ਪ੍ਰਧਾਨ ਦੇ ਕਾਤਲ ਬਿਹਾਰ ਬਾਰਡਰ ਤੋਂ ਕਾਬੂ
NEXT STORY