ਸ੍ਰੀ ਅਨੰਦਪੁਰ ਸਾਹਿਬ (ਦਲਜੀਤ)- ਸ੍ਰੀ ਅਨੰਦਪੁਰ ਸਾਹਿਬ ਇਲਾਕੇ ਅੰਦਰ ਇਕ ਸ਼ਾਤਰ ਠੱਗ ਇਕ ਆਂਗਣਵਾੜੀ ਵਰਕਰ ਨਾਲ ਅਜੀਬ ਤਰੀਕੇ ਨਾਲ ਠੱਗੀ ਮਾਰਦਿਆਂ ਉਸ ਦੇ ਖ਼ਾਤੇ ’ਚੋਂ 10 ਹਜ਼ਾਰ ਰੁਪਏ ਲੈ ਉੱਡਿਆ। ਜਾਣਕਾਰੀ ਦਿੰਦਿਆਂ ਆਂਗਣਵਾੜੀ ਵਰਕਰ ਕਵਿਤਾ ਗੌਤਮ ਅਤੇ ਜਸਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਮੋਬਾਇਲ ਨੰਬਰ 08388978317 ਤੋਂ ਡਾ. ਰਾਹੁਲ ਨਾਮ ਦੇ ਵਿਅਕਤੀ ਦਾ ਫੋਨ ਆਇਆ ਕਿ ਉਹ ਮੁੱਖ ਦਫ਼ਤਰ ਦਿੱਲੀ ਤੋਂ ਬੋਲ ਰਿਹਾ ਹੈ ਅਤੇ ਪੀ. ਐੱਮ. ਐੱਮ. ਵੀ. ਵਾਈ. ਸੰਬੰਧੀ ਜਾਣਕਾਰੀ ਲੈਣਾ ਚਾਹੁੰਦੇ ਹਾਂ। ਉਨ੍ਹਾਂ ਔਰਤਾਂ ਨੂੰ ਭਰੋਸੇ ਵਿਚ ਲੈ ਕੇ ਅਤੇ ਕਾਨਫ਼ਰੰਸ ਕਾਲ ਦੇ ਜ਼ਰੀਏ ਹੋਰ ਔਰਤਾਂ ਨਾਲ ਵੀ ਸੰਪਰਕ ਕੀਤਾ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਹੁਸ਼ਿਆਰਪੁਰ ਵਿਖੇ ਪੰਜਾਬ-ਹਿਮਾਚਲ ਬਾਰਡਰ ’ਤੇ ਚੱਲੀਆਂ ਗੋਲ਼ੀਆਂ, ਔਰਤ ਦੀ ਮੌਤ
ਫੋਨ ਕੱਟਣ ਦੇ ਨਾਲ ਹੀ ਸ੍ਰੀ ਅਨੰਦਪੁਰ ਸਾਹਿਬ ਦੀ ਇਕ ਲਾਭਪਾਤਰੀ ਦੇ ਗੂਗਲ ਖ਼ਾਤੇ ’ਚੋਂ 10 ਹਜ਼ਾਰ ਰੁਪਏ ਨਿਕਲ ਚੁੱਕੇ ਸਨ, ਜਿਸ ਬਾਰੇ ਪਤਾ ਲੱਗਣ ’ਤੇ ਸਾਰਿਆਂ ਦੇ ਹੋਸ਼ ਉੱਡ ਗਏ। ਇਸ ਘਟਨਾ ਸਬੰਧੀ ਜਦੋਂ ਬਾਲ ਵਿਕਾਸ ਪ੍ਰਾਜੈਕਟ ਅਫਸਰ ਸ੍ਰੀ ਅਨੰਦਪੁਰ ਸਾਹਿਬ ਜਗਮੋਹਨ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੇਰੇ ਧਿਆਨ ਵਿਚ ਇਹ ਗੱਲ ਆ ਚੁੱਕੀ ਹੈ ਅਤੇ ਮੈਂ ਇਸ ਦੀ ਸੂਚਨਾ ਆਪਣੇ ਪੀ. ਓ. ਨੂੰ ਵੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਸਮੂਹ ਸੁਪਰਵਾਈਜ਼ਰਾਂ, ਵਰਕਰਾਂ ਅਤੇ ਔਰਤਾਂ ਨੂੰ ਪ੍ਰਧਾਨ ਮੰਤਰੀ ਮਾਤਰੁ ਬੰਦਨਾ ਯੋਜਨਾ ਤਹਿਤ ਹੁੰਦੇ ਧੋਖੇ ਤੋਂ ਬੱਚ ਕੇ ਰਹਿਣ ਸਬੰਧੀ ਜਾਗਰੂਕ ਹੋਣ ਲਈ ਵੀ ਆਖ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਸਬੰਧੀ ਕਿਸੇ ਵੀ ਅਣਜਾਣ ਵਿਅਕਤੀ ਨਾਲ ਗੱਲਬਾਤ ਨਾ ਕੀਤੀ ਜਾਵੇ, ਜੇਕਰ ਇਸ ਸਬੰਧੀ ਆਪ ਨੂੰ ਕੌਈ ਫੋਨ ਆਉਂਦਾ ਹੈ ਤਾਂ ਸੀ. ਡੀ. ਪੀ. ਓ. ਦਫ਼ਤਰ ਨਾਲ ਸੰਪਰਕ ਕੀਤਾ ਜਾਵੇ।
ਇਹ ਵੀ ਪੜ੍ਹੋ: ਸਾਬਕਾ CM ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦਾ 6 ਅਪ੍ਰੈਲ ਤੱਕ ਵਧਿਆ ਜੂਡੀਸ਼ੀਅਲ ਰਿਮਾਂਡ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ 'ਭਗਵੰਤ ਮਾਨ' ਨੂੰ ਲਿਖੀ ਚਿੱਠੀ, ਪਿੰਡਾਂ ਲਈ ਕੀਤੀ ਇਹ ਵੱਡੀ ਅਪੀਲ
NEXT STORY